ਫਰੀਦਕੋਟ 11 ਜੁਲਾਈ (ਧਰਮ ਪ੍ਰਵਾਨਾ /ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ (295)ਵੱਲੋ ਦੇਸ਼ ਵਿਆਪੀ ਹੜਤਾਲ ਵਿੱਚ ਜ਼ਿਲਾ ਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸ਼ਮੂਲੀਅਤ ਕੀਤੀ. ਇਸ ਹੜਤਾਲ ਵਿੱਚ ਜ਼ਿਲੇ ਦੇ ਵੱਖ-ਵੱਖ ਬਲਾਕਾ ਵਿੱਚੋ ਡਾਕਟਰ ਸਾਥੀ ਸ਼ਾਮਲ ਹੋਏ.ਸਟੇਜ ਤੋ ਬੋਲਦਿਆ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਹਰ ਤਰ੍ਹਾਂ ਦਾ ਨਿਜ਼ੀਕਰਣ ਦੇਸ਼ ਲਈ ਘਾਤਕ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਨਾਲ ਲੋਕਾਂ ਦਾ ਸੋਸ਼ਣ ਹੋ ਰਿਹਾ ਹੈ .ਸਟੇਜ਼ ਤੋਂ ਬੋਲਦਿਆ ਪ੍ਰਧਾਨ ਨੇ ਪੇਂਡੂ ਅਤੇ ਸ਼ਹਿਰੀ ਸੱਲਮ ਖੇਤਰਾਂ ਵਿੱਚ ਲੋਕਾਂ ਦੀ ਸਿਹਤ ਸੰਬੰਧੀ ਸੇਵਾਵਾਂ ਦੇ ਰਹੇ ਹਨ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ . ਇਸ ਨਾਲ ਗਰੀਬ ਲੋਕਾਂ ਨੂੰ ਸਸਤੀਆ ਸਿਹਤ ਸਹੂਲਤਾਂ ਤੋ ਵਾਂਝਾ ਕੀਤਾ ਜਾ ਰਿਹਾ ਹੈ.ਸਰਕਾਰ ਦੇ ਨਿਜ਼ੀਕਰਨ ਦੇ ਫ਼ਰਮਾਨ ਨੂੰ ਲਾਗੂ ਕਰਨ ਤੋ ਰੋਕਣ ਲਈ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਹਰ ਤਰ੍ਹਾਂ ਦਾ ਸੰਘਰਸ ਕਰਦੀ ਰਹੀ ਗੀ.ਇਸ ਦੇਸ਼ ਵਿਆਪੀ ਹੜਤਾਲ ਵਿੱਚ ਜ਼ਿਲਾ ਖਜ਼ਾਨਚੀ ਡਾਕਟਰ ਜਗਸੀਰ ਸਿੰਘ ਸਮਾਲਸਰ,ਜ਼ਿਲਾ ਸਰਪ੍ਰਸਤ ਡਾਕਟਰ ਬਲਵਿੰਦਰ ਸਿੰਘਬਰਗਾੜੀ,ਸਟੇਟ ਡੈਲੀਗੇਟ ਡਾਕਟਰ ਜਰਨੈਲ ਸਿੰਘ ਡੋਡ,ਸਟੈਟ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਪੰਜ ਗਰਾਈ ਅਤੇ ਹੋਰ ਆਗੂ ਸ਼ਾਮਲ ਹੋਏ.