ਦੇਸ਼ ਵਿਆਪੀ ਹੜਤਾਲ ਸਬੰਧੀ ਏਟਕ ਅਤੇ ਸੀਟੂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਰੈਲੀ ਅਤੇ ਮੁਜ਼ਾਹਰਾ

ਦੇਸ਼ ਵਿਆਪੀ ਹੜਤਾਲ ਸਬੰਧੀ ਏਟਕ ਅਤੇ ਸੀਟੂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਰੈਲੀ ਅਤੇ ਮੁਜ਼ਾਹਰਾ

ਪੈਨਸ਼ਨਰ ਆਗੂ ਚੰਦ ਸਿੰਘ ਡੋਡ, ਹਰਪਾਲ ਸਿੰਘ ਮਚਾਕੀ, ਗੁਰਚਰਨ ਸਿੰਘ ਮਾਨ, ਕੁਲਵੰਤ ਸਿੰਘ ਚਾਨੀ, ਇੰਦਰਜੀਤ ਸਿੰਘ ਗਿੱਲ, ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਆਗੂ ਬਲਕਾਰ ਸਿੰਘ ਸਹੋਤਾ, ਅਮਰਜੀਤ ਕੌਰ ਰਣ ਸਿੰਘ ਵਾਲਾ ਸੂਬਾ ਪ੍ਰਧਾਨ ਆਸ਼ਾ ਵਰਕਰ ਯੂਨੀਅਨ, ਕ੍ਰਿਸ਼ਨਾ ਦੇਵੀ ਔਲਖ ਆਂਗਣਵਾੜੀ ਵਰਕਰ ਆਗੂ, ਸ਼ਵਿੰਦਰ ਪਾਲ ਸਿੰਘ ਸੰਧੂ ਬੈਂਕ ਮੁਲਾਜ਼ਮ ਆਗੂ, ਸੁਖਦੇਵ ਸਿੰਘ ਮੱਲੀ ,ਚਮਕੌਰ ਸਿੰਘ, ਸੁਖਚਰਨ ਸਿੰਘ, ਹਰਮੀਤ ਸਿੰਘ , ਬਬਲਦੀਪ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ ਆਗੂ ਪੀ ਆਰ ਟੀ ਸੀ, ਠੇਕਾ ਮੁਲਾਜ਼ਮ ਯੂਨੀਅਨ 25/11 ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਸੋਢੀ, ਧਰਮਿੰਦਰ ਸਿੰਘ, ਹਰਚਰਨ ਸਿੰਘ, ਹਰਦੀਪ ਸਿੰਘ, ਨਰੇਗਾ ਮਜ਼ਦੂਰਾਂ ਦੇ ਆਗੂ ਰੇਸ਼ਮ ਸਿੰਘ ਜਟਾਣਾ, ਰੇਸ਼ਮ ਸਿੰਘ ਮੱਤਾ, ਜਗਤਾਰ ਸਿੰਘ ਸਾਬਕਾ ਸਰਪੰਚ ਭਾਣਾ ਨੇ ਆਪਣੇ ਸੰਬੋਧਨ ਵਿੱਚ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲਗਾਤਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਆਜ਼ਾਦੀ ਤੋਂ ਬਾਅਦ ਮਿਹਨਤਕਸ਼ ਲੋਕਾਂ ਵੱਲੋਂ ਆਪਣੇ ਸੰਘਰਸ਼ਾਂ ਰਾਹੀਂ ਉਸਾਰੇ ਗਏ ਪਬਲਿਕ ਸੈਕਟਰ ਅਤੇ ਕੀਤੀਆਂ ਗਈਆਂ ਹੋਰ ਪ੍ਰਾਪਤੀਆਂ ਨੂੰ ਲਗਾਤਾਰ ਖੋਰਾ ਲਗਾਉਂਦੇ ਹੋਏ ਨਿੱਜੀਕਰਨ ਨੂੰ ਉਤਸ਼ਾਹਤ ਕਰ ਰਹੀ ਹੈ ਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਜਨ ਸਾਧਾਰਨ ਦੇ ਹੋਰ ਲੋਕਾਂ ਦੇ ਖਿਲਾਫ ਫੈਸਲੇ ਲੈ ਰਹੀ ਹੈ। ਇਸ ਤੋਂ ਇਲਾਵਾ ਸਾਡੇ ਦੇਸ਼ ਦੇ ਧਰਮ ਨਿਰਪੱਖਤਾ ਵਾਲੇ ਸੰਵਿਧਾਨ ਨਾਲ ਛੇੜਛਾੜ ਕਰਕੇ ਭਾਸ਼ਾ, ਧਰਮ ਅਤੇ ਜਾਤ ਆਧਾਰਤ ਵੰਡੀਆਂ ਪਾ ਕੇ ਆਪਣਾ ਫਿਰਕੂ ਰੰਗ ਲਾਗੂ ਕਰਨ ਵਾਲੇ ਪਾਸੇ ਬਹੁਤ ਤੇਜ਼ੀ ਨਾਲ ਕਦਮ ਅੱਗੇ ਵਧਾ ਰਹੀ ਹੈ।

ਰੈਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀਆਰਟੀਸੀ, ਪੰਜਾਬ ਰੋਡਵੇਜ਼ ਵਿੱਚ ਅਤੇ ਹੋਰ ਵੱਖ ਵੱਖ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ ਅਤੇ ਆਊਟਸੋਰਸ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਪੂਰੀਆਂ ਤਨਖਾਹਾਂ ਸਮੇਤ ਰੈਗੂਲ ਕੀਤਾ ਜਾਵੇ। ਸੰਘਰਸ਼ ਦੌਰਾਨ ਜੇਲਾਂ ਵਿੱਚ ਬੰਦ ਕੀਤੇ ਹੋਏ ਸਮੂਹ ਮੁਲਾਜ਼ਮ ਤੁਰੰਤ ਬਿਨਾਂ ਸ਼ਰਤ ਰਿਹਾ ਕੀਤੇ ਜਾਣ।ਇੱਕ ਹੋਰ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਦੇ ‘ਪੈਰ ਵਿਚ ਪੈਰ ਧਰਨਾ’ ਬੰਦ ਕਰਕੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਮਹਿੰਗਾਈ ਭੱਤੇ ਦੀਆਂ ਪੰਜ ਕਿਸ਼ਤਾਂ ਤੁਰੰਤ ਜਾਰੀ ਕਰੇ। ਰੈਲੀ ਉਪਰੰਤ ਸ਼ਹੀਦ ਅਮੋਲਕ ਸਿੰਘ ਔਲਖ ਭਵਨ ਤੋਂ ਬੱਸ ਸਟੈਂਡ ਤੱਕ ਮੋਦੀ ਸਰਕਾਰ ਦੇ ਖਿਲਾਫ ਨਾਹਰਿਆਂ ਦੀ ਗੂੰਜ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਭੋਲਾ, ਸੋਮ ਨਾਥ ਅਰੋੜਾ, ਬੋਹੜ ਸਿੰਘ ਔਲਖ, ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ, ਜਗਤਾਰ ਸਿੰਘ ਰਾਜੋਵਾਲਾ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਗੇੜਾ, ਸ਼ਿਵ ਕੁਮਾਰ ਸ਼ਰਮਾ ਔਲਖ, ਚਰਨ ਸਿੰਘ, ਸੋਹਣ ਸਿੰਘ, ਸੁਖਦਰਸ਼ਨ ਰਾਮ ਸ਼ਰਮਾ, ਗੁਰਦੀਪ ਸਿੰਘ ਕੰਮੇਆਣਾ, ਸੁਖਮੰਦਰ ਸਿੰਘ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਆਸ਼ਾ ਵਰਕਰ ਆਗੂ ਸੁਖਮੰਦਰ ਕੌਰ ਮੱਤਾ, ਸੁਰਜੀਤ ਕੌਰ ਅਜਿੱਤ ਗਿੱਲ, ਸਿੰਬਲਜੀਤ ਕੌਰ, ਗੁਰਮੀਤ ਕੌਰ ਚੈਨਾ, ਸਵਰਨਜੀਤ ਕੌਰ ਸਰਾਵਾਂ ਗੁਰਵਿੰਦਰ ਕੌਰ ਔਲਖ, ਰਾਣੀ ਕੌਰ ਖਾਰਾ, ਲਵਪ੍ਰੀਤ ਕੌਰ ਮੇਟ, ਲਖਵਿੰਦਰ ਸਿੰਘ ਪਿੱਪਲੀ, ਬਲਵੀਰ ਸਿੰਘ, ਰੁਪਿੰਦਰ ਕੌਰ ਔਲਖ, ਸਰਬਜੀਤ ਚੰਦ ਬਾਜਾ, ਗੁਰਚਰਨ ਔਲਖ, ਹਰਪ੍ਰੀਤ ਕੌਰ ਮੇਟ, ਵੀਰਪਾਲ ਕੌਰ, ਸਰਬਜੀਤ ਕੌਰ ਚੰਦ ਬਾਜਾ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਮਜ਼ਦੂਰ ਸ਼ਾਮਿਲ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.