ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 28 ਮਈ 2024 ਨੂੰ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਜੱਦੀ ਪਿੰਡ ਮੀਆਵਿੰਡ ਵਿਖੇ ਸ਼ਾਂਤੀ ਪੂਰਵਕ ਇੱਕ ਦਿਨ ਦਾ ਧਰਨਾ
ਤਰਨ ਤਾਰਨ 26 ਮਈ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਿਨਾਮ ਸਿੰਘ ਮਾਣੋਚਾਲ ਦੀ ਰਹਿਨਮਾਈ ਹੇਠ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਰ ਅੱਗੇ ਸ਼ਾਂਤੀ ਪੂਰਵਕ ਲਾਇਆ ਜਾਏਗਾ ਇੱਕ ਦਿਨ ਦਾ ਧਰਨਾ । ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ, ਨਵਤੇਜ ਸਿੰਘ ਏਕਲਗੱਡਾ, ਦਿਆਲ ਸਿੰਘ ਮੀਆ ਵਿੰਡ, ਫਤਿਹ ਸਿੰਘ ਪਿੱਦੀ, ਰਣਯੋਧ ਸਿੰਘ ਗੱਗੋਬੂਹਾ ਨੇ ਕਿਹਾ ਕਿ ਪਿਛਲੇ ਦਿੱਲੀ ਅੰਦੋਲਨ ਵਿੱਚ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਮੰਨੀਆਂ ਮੰਗਾਂ ਐਮਐਸਪੀ ਤੇ ਗਰੰਟੀ ਕਾਨੂੰਨ ,ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ ਰੱਦ, ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ ਆਦਿ ਮੰਗਾਂ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਵਿਸ਼ਵਾਸ ਦਵਾ ਕੇ ਮੋਰਚਾ ਮੁਲਤਵੀ ਕੀਤਾ ਸੀ। ਪਰ ਦੋ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਨੂੰਨ ਜਾਂ ਪਰਚੇ ਰੱਦ ਨਹੀਂ ਕੀਤੇ ਗਏ। ਜਿਸ ਦੇ ਚਲਦਿਆਂ ਦੂਜੀ ਵਾਰ ਕਿਸਾਨਾਂ ਮਜ਼ਦੂਰਾਂ ਨੂੰ ਤਪਦੀਆਂ ਗਰਮੀਆਂ ਵਿੱਚ ਦਿੱਲੀ ਵੱਲ ਨੂੰ ਆਪਣੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੁਬਾਰਾ ਮੋਰਚਾ ਲਾਉਣ ਲਈ ਭਾਜਪਾ ਦੀ ਮੋਦੀ ਸਰਕਾਰ ਨੇ ਮਜਬੂਰ ਕੀਤਾ। 13 ਅਤੇ 21 ਜਨਵਰੀ ਨੂੰ ਕਿਸਾਨਾਂ ,ਮਜ਼ਦੂਰਾਂ ,ਬੀਬੀਆਂ ਬੱਚਿਆਂ ਤੇ ਅੰਨਾ ਤਸ਼ੱਦਦ ਢਾਇਆ ਅਥਰੂ ਗੈਸ ਦੇ ਗੋਲੇ ,ਗੋਲੀਆਂ ,ਪਟਾਸ਼ ਬੰਬ ਅਤੇ ਕੈਮੀਕਲ ਵਾਲਾ ਪਾਣੀ ਕਿਸਾਨਾਂ ਮਜ਼ਦੂਰਾਂ ਤੇ ਸੁੱਟਿਆ ਗਿਆ ਅਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗਿਆ। ਸੈਂਕੜੇ ਕਿਸਾਨ, ਮਜ਼ਦੂਰ , ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਕਈਆਂ ਦੀਆਂ ਅੱਖਾਂ ,ਲੱਤਾਂ ਬਾਹਾਂ ਚਲੀਆਂ ਗਈਆਂ ਅਤੇ ਇਸੇ ਦੇ ਚਲਦਿਆਂ ਕਈ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ।ਜਿਸ ਦੇ ਵਿਰੋਧ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਵੇਂ ਸ਼ੁਭ ਕਰਨ ਦਾ ਕੀ ਕਸੂਰ ਸੀ ।ਕਿਸਾਨਾਂ ਮਜ਼ਦੂਰਾਂ ਤੇ ਗੋਲੇ ਗੋਲੀਆਂ ਪਟਾਸ਼ ਬੰਬ ਕਿਉਂ ਸੁੱਟੇ ਗਏ ।ਐਮਐਸਪੀ ਦਾ ਗਰੰਟੀ ਕਾਨੂੰਨ ਕਿਉਂ ਨਹੀਂ ਦਿੱਤਾ ਗਿਆ। ਕਿਸਾਨਾਂ ਦੇ ਪਰਚੇ ਕਿਉਂ ਨਹੀਂ ਰੱਦ ਕੀਤੇ ਗਏ ।ਲਖੀਮਪੁਰ ਖੀਰੀ ਦਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ।ਕਿਸਾਨਾਂ ਦੇ ਜਵਾਬਾਂ ਤੋਂ ਭਾਜਪਾ ਦੀ ਮੋਦੀ ਸਰਕਾਰ ਭੱਜਦੀ ਦਿਖੀ ਪਰ ਕੁਝ ਭਾਜਪਾ ਉਮੀਦਵਾਰ ਜਿਵੇਂ ਰਵਨੀਤ ਬਿੱਟੂ ਹੰਸਰਾਜ ਵਰਗੇ ਉਮੀਦਵਾਰਾਂ ਨੇ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਜਿਵੇਂ ਕਹਿਣਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕੁਛ ਦਿਨ ਦਾ ਸਮਾਂ ਚਾਹੀਦਾ ਫਿਰ ਇਹਨਾਂ ਨੂੰ ਚੁਣ ਚੁਣ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਏਗਾ। ਇਸ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਕਰਨਾ। ਜਿਸ ਦੇ ਚਲਦਿਆਂ ਕਿਸਾਨਾਂ ਮਜ਼ਦੂਰਾਂ ਨੇ ਫੈਸਲਾ ਲਿਆ ਕਿ ਭਾਜਪਾ ਦੇ ਐਮਪੀ ਉਮੀਦਵਾਰਾਂ ਦੇ ਘਰ ਅੱਗੇ ਇੱਕ ਦਿਨ ਲਈ ਧਰਨਾ ਸ਼ਾਂਤਮਈ ਢੰਗ ਨਾਲ ਲਾਇਆ ਜਾਵੇਗਾ।ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ।ਕੀ ਕਸੂਰ ਸੀ ਸਾਡਾ ਕਿ ਕਿਸਾਨ ਹੋਣਾ ਹੀ ਸਾਡਾ ਕਸੂਰ ਹੈ ।ਕਿ ਮਜ਼ਦੂਰ ਹੋਣਾ ਸਾਡਾ ਕਸੂਰ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਚੋਲਾ ਸਾਹਿਬ ਹਰਵਿੰਦਰਜੀਤ ਸਿੰਘ ਕੰਗ ਨੇ ਕਿਹਾ ਕੀ ਲੋਕਤੰਤਰ ਵਿੱਚ ਆਪਣੀ ਗੱਲ ਸਰਕਾਰ ਤੱਕ ਰੱਖਣਾ ਅਤੇ ਰੋਸ਼ ਪ੍ਰਦਰਸ਼ਨ ਕਰਨਾ ਜਮੂਰੀ ਹੱਕ ਹੈ। ਤੇ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਤੇ ਭੱਦੀਆਂ ਟਿੱਪਣੀਆਂ ਕਰਨੀਆਂ ਤੇ ਜੇਲ੍ਹਾਂ ਦਾ ਡਰ ਦੇਣਾ ਇਹ ਨਿੰਦਨ ਯੋਗ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇਕਰ ਸਰਕਾਰ ਸਮਝਦੀ ਹੈ। ਕਿ ਕਿਸਾਨਾਂ ਮਜ਼ਦੂਰਾਂ ਨੂੰ ਡਰਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਸਕਦੀ ਹੈ ।ਤੇ ਇਹ ਸਰਕਾਰ ਦੀ ਗਲਤ ਫਹਿਮਲੀ ਹੈ। ਉਹਨਾਂ ਨੇ ਕਿਹਾ ਕੀ ਅਸੀਂ ਹੱਕ ਸੱਚ ਦੀ ਆਵਾਜ਼ ਲਈ ਦੱਬੇ ਕੁਚਲੇ ਹੋਏ ਲੋਕਾਂ ਦੀ ਬਾਂਹ ਫੜਨ ਲਈ ਆਪਣੇ ਆਖਰੀ ਸਾਹਾਂ ਤੱਕ ਇਸੇ ਤਰ੍ਹਾਂ ਹੀ ਲੜਦੇ ਰਹਾਂਗੇ ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹ ਅੰਦੋਲਨ ਹਰ ਉਸ ਵਰਗ ਦਾ ਹੈ। ਜਿਸ ਨੂੰ ਦੱਬਿਆ ਜਾ ਰਿਹਾ ਹੈ। ਇਹ ਆਜ਼ਾਦੀ ਦੀ ਅਖੀਰਲੀ ਲੜਾਈ ਹੈ ਇਸ ਦੇ ਵਿੱਚ ਹਰ ਵਰਗ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਹਰ ਆਮ ਇਨਸਾਨ ਮੰਗਿਆਈ ਦੀ ਮਾਰ, ਭਰਿਸ਼ਟਾਚਾਰ, ਬੇਰੋਜ਼ਗਾਰੀ ਦੀ ਮਾਰ ਹੇਠ ਦੱਬਿਆ ਜਾ ਰਿਹਾ ਹੈ, ਤੇ ਦੂਜੇ ਪਾਸੇ ਸਰਕਾਰ 2 ਪਰਸੈਂਟ ਕਾਰਪੋਰੇਟ ਘਰਾਣਿਆ ਨੂੰ ਫਾਇਦਾ ਪਹੁੰਚਾਉਣ ਲਈ ਉਹਨਾਂ ਦਾ ਅਰਬਾਂ ਖਰਬਾਂ ਦਾ ਕਰਜਾ ਮਾਫ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਰਹੀ ਹੈ ।ਤੇ ਆਮ ਵਰਗ ਤੇ ਵੱਧ ਬੋਝ ਪਾ ਰਿਹਾ ਹੈ।