
ਬਰਗਾੜੀ/ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦ ਆਕਸਫੋਰਡ ਸਕੂਲ ਆਫ਼ ਐਜ਼ੁਕੇਸ਼ਨ, ਭਗਤਾ ਭਾਈ ਕਾ ਦਾ ਸਲਾਨਾ ਇਨਾਮ ਵੰਡ ਅਤੇ ਦੋ ਰੋਜਾ ਸੱਭਿਆਚਾਰਕ ਪ੍ਰੋਗਰਾਮ ‘ਸਕੰਲਪ ਆਉ ਮਿਲ ਕਰ ਸੰਵਾਰੇ ਕਲ ਯਾਦਗਾਰੀ ਹੋ ਨਿਬੜਿਆ।ਸਲਾਨਾ ਸਮਾਰੋਹ ਦੇ ਪਹਿਲੇ ਦਿਨ ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤਮ ਗੀਤ ਰਾਹੀਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਰੋਹ ਦਾ ਆਰੰਭ ਰਸਭਿੰਨੇ ਸ਼ਬਦ ਮੋਹੈ ਨਾ ਬਿਸਾਰੋ ਮੈਂ ਜਨ ਤੇਰਾ ਨਾਲ ਹੋਇਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਮੁੱਚੀਆਂ ਸਫ਼ਲਤਾਵਾਂ ਨੂੰ ਇੱਕ ਸਲਾਈਡ ਸ਼ੋਅ ਰਾਹੀਂ ਪੇਸ਼ ਕੀਤਾ। ਗਨੇਸ਼ ਵੰਦਨਾ ਨਾਲ ਗ੍ਰੈਂਡ ੳਪਨਿੰਗ ਕਰਦੇ ਹੋਏ ਕਮੇਡੀ ਡਾਂਸ, ਜਿੰਨ ਐਂਡ ਜੈਨੀ, ਡਿਜ਼ੀਟਲ ਇਡੈਕਸ਼ਨ, ਬਾਲੀਵੁੱਡ ਬੈਟਲ, ਜੈ ਜਵਾਨ-ਜੈ ਕਿਸਾਨ ਆਦਿ ਮੰਨੋਰੰਜਨ ਭਰਪੂਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਚੰਦਰਯਾਨ ਅਤੇ ਟ੍ਰਿਬਿਊਟ ਆਫ਼ ਪੰਜਾਬ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣੇ। ਆਕਸਫੋਰਡ ਦੇ ਨੰਨੇ ਭੁਝੰਗੀਆਂ ਨੇ ਗਤਕੇ ਵਿੱਚ ਅਜਿਹੇ ਜ਼ੌਹਰ ਦਿਖਾਏ ਕਿ ਸਾਰਾ ਪੰਡਾਲ ਅਸ਼-ਅਸ਼ ਕਰ ਉੱਠਿਆ। ਨੰਨ੍ਹੇ ਬੱਚਿਆਂ ਦੀ ਫ਼ਤੁੋਟ;ਸਪੋਰਟਸ ਥੀਮ ਫ਼ਤੁੋਟ; ਵੀ ਕਾਬਿਲੇ-ਤਾਰੀਫ਼ ਸੀ।ਭਾਰਤ ਦੀ ਵਿਲੱਖਣਤਾ ਨੂੰ ਪੇਸ਼ ਕਰਦੀ ਆਈਟਮ ਸੰਸਕ੍ਰਿਤੀ ਕਾ ਸੰਗਮ ਬੇਹੱਦ ਸਲਾਹੁਣਯੋਗ ਸਨ। ਪਹਿਲੇ ਦਿਨ ਦੇ ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਜਦਂੋ ਮਲਵਈ ਗਿੱਧੇ ਵਾਲੇ ਗੱਭਰੂ ਪਿੜ ਵਿੱਚ ਉੱਤਰੇ। ਇਹ ਸੱਭਿਆਚਾਰਕ ਪ੍ਰੋਗਰਾਮ ਉਦੋਂ ਸਿਖਰ ਤੇ ਪਹੁੰਚ ਗਿਆ ਜਦੋ ਆਕਸਫੋਰਡ ਦੀਆਂ ਮੁਟਿਆਰਾਂ ਨੇ ਪੰਜਾਬ ਦੇ ਲੋਕ ਨਾਚਾਂ ਨੂੰ ਦਿਲ ਖਿੱਚਵੇਂ ਅੰਦਾਜ਼ ਵਿੱਚ ਪੇਸ਼ ਕੀਤਾ, ਇਸ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਆਪਣਾ ਲੋਹਾ ਮਨਵਾਇਆ। ਰਾਸ਼ਟਰੀ ਗੀਤ ਨਾਲ ਪਹਿਲੇ ਦਿਨ ਦਾ ਇਹ ਰੰਗਾ- ਰੰਗ ਪ੍ਰੋਗਰਾਮ ਆਪਣੇ ਅੰਤਿਮ ਪੜਾਅ ਵਿੱਚ ਦਾਖਲ ਹੋਇਆ। ਇਸ ਮੌਕੇ ਬਲਕਾਰ ਸਿੰਘ ਸਿੱਧੂ ਵਿਧਾਇਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਮੁੱਖ ਮਹਿਮਾਨ ਵਜੋਂ ਬੁਲਾ ਕੇ ਅਤੇ ਏਨਾ ਨਾ ਭੁੱਲਣਯੋਗ ਸਮਾਗਮ ਦਾ ਹਿੱਸਾ ਬਣਾ ਕੇ, ਜੋ ਮੈਨੂੰ ਮਾਣ ਬਖਸ਼ਿਆ ਹੈ,ਉਹ ਕਦੇ ਵੀ ਭੁਲਾਇਆ ਨਹੀ ਜਾ ਸਕੇਗਾ। ਉਹਨਾਂ ਨੇ ਸਾਰੇ ਐਂਕਰਜ ਦੀ ਤਾਰੀਫ਼ ਕਰਦੇ ਹੋਏ ਇਸ ਪ੍ਰੋਗਰਾਮ ਦੀ ਬੇਹੱਦ ਸਲਾਹੁਤਾ ਕੀਤੀ। ਉਨਾਂ ਵਿਸਥਾਰ ਵਿੱਚ ਜਾਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੇ ਉੱਚੇ ਪੱਧਰ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਸੰਸਥਾ ਦਾ ਵਿੱਦਿਅਕ ਮਿਆਰ ਕਿੰਨਾ ਉੱਚਾ ਹੋਵੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਉੱਚੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਵਿੱਚ ਹੀ ਕਾਰੋਬਾਰ ਕਰਨ ਜਾਂ ਨੌਕਰੀ
ਕਰਨ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਉਨਾਂ ਨੇ ਹੋਣਹਾਰ ਡਰਾਈਵਰ, ਕੰਡਕਟਰ ਵੀਰਾਂ ਅਤੇ ਬੀਬੀਆਂ ਨੂੰ ਸਨਮਾਨਿਤ ਕੀਤਾ। ਮੁੱਖ ਮਹਿਮਾਨ, ਪ੍ਰਬੰਧਕ ਕਮੇਟੀ ਦੇੇ ਸਰਪ੍ਰਸਤ ਮੈਂਬਰ ਸਾਹਿਬਾਨ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-
ਸਕੱਤਰ) ਅਤੇ ਮਾਪਿਆਂ ਦਾ ਇਸ ਸਮਾਰੋਹ ਦਾ ਹਿੱਸਾ ਬਣਨ ਤੇ ਧੰਨਵਾਦ ਕੀਤਾ।
