
ਫਰੀਦਕੋਟ, 6 ਦਸੰਬਰ (ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈਕਾ’ ਇਲਾਕੇ ਦੀ ਇੱਕ ਅਜਿਹੀ ਸੰਸਥਾ ਹੈ, ਜੋ ਕਿਸੇ ਵੀ ਜਾਣ- ਪਛਾਣ ਦੀ ਮੁਥਾਜ ਨਹੀਂ। ਹਰ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਕਰਕੇ ਇਹ ਸੰਸਥਾ ਧਰੂ ਤਾਰੇ ਵਾਂਗ ਚਮਕਦੀ ਹੈ। ਇਸ ਸੰਸਥਾ ਦੀਆਂ ਅਣਗਿਣਤ ਪ੍ਰਾਪਤੀਆਂ ਇਸ ਦੀ ਸ਼ਾਨ ਵਿੱਚ ਵਾਧਾ ਕਰਦੀਆਂ ਹਨ। ਇਹ ਸੰਸਥਾ ਵਿਦਿਆਰਥੀਆਂ ਦਾ ਵਿਦਿਅਕ ਪੱਧਰ ਹੀ ਉੱਚਾ ਚੁੱਕਣ ਵਿੱਚ ਵਿਸਵਾਸ਼ ਨਹੀਂ ਰੱਖਦੀ ਸਗੋਂ ਉਨ੍ਹਾਂ ਦੇ ਬੋਧਿਕ, ਮਾਨਸਿਕ, ਸਰੀਰਕ ਪੱਖ ਨੂੰ ਵੀ ਮਜ਼ਬੂਤ ਕਰਨ ਵੱਲ ਉਚੇਚ ਧਿਆਨ ਦਿੰਦੀ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੇ ਬੋਧਿਕ, ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਪ੍ਰਪੱਕ ਕਰਨ ਲਈ ਸਕੂਲ ਵਿੱਚ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਕਰਨਲ ਏ.ਡੀ. ਪਿਤਰੇ, ਸੀ.ਉ. ਪੰਜਾਬ ਬਟਾਲੀਅਨ, ਐਨ.ਸੀ.ਸੀ.,ਬਠਿੰਡਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੇ ਸੁਆਗਤ ਵਿੱਚ ਸੁਆਗਤੀ ਡਾਂਸ ਪੇਸ ਕੀਤਾ। ਇਸ ਤੋਂ ਬਾਅਦ ਨੈਸ਼ਨਲ ਅਤੇ ਸਟੇਟ ਪੱਧਰ ਦੇ ਖਿਡਾਰੀਆਂ ਨੇ ਮਸ਼ਾਲ ਲੈ ਕੇ ਟਰੈਕ ਦਾ ਗੇੜਾ ਲਾਇਆ ਅਤੇ ਮਾਰਚ ਪਾਸਟ ਕੀਤਾ। ਮਾਨਯੋਗ ਮੁੱਖ ਮਹਿਮਾਨ ਵੱਲੋਂ ਖੇਡ ਸਮਾਗਮ ਦੀ ਰਸਮੀ ਸ਼ੁਰੂਆਤ ਬੈਲੂਨ ਉਪਨਿੰਗ ਕਰਕੇ ਕੀਤੀ ਗਈ। ਦੂਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਇਸ ਸਲਾਨਾ ਖੇਡ ਸਮਾਗਮ ਵਿੱਚ 100 ਮੀਟਰ, 400 ਮੀਟਰ, ਰਿਲੇਅ ਰੇਸ, ਗੱਟਾ ਰੇਸ, ਰੱਸੀ ਟੱਪਣਾ, ਰੱਸਾਕਸੀ, ਬਲਾਈਂਡ ਰੇਸ, ਥਰੀ ਲੈੱਗ ਰੇਸ, ਸਪੂਨ ਲੈਮਨ ਰੇਸ ਆਦਿ ਈਵੈਂਟਸ ਸ਼ਾਮਲ ਸਨ। ਇਸ ਤੋਂ ਇਲਾਵਾ ਕੋਨ ਬਾਲ ਬੈਲੇਂਸ, ਕਿਤਾਬ ਉਤੇ ਗਿਲਾਸ ਬੈਲੇਂਸ ਬਣਾ ਕੇ ਦੌੜਨਾ , ਗੇਂਦ ਲੈ ਕੇ ਦੌੜਨਾ ਆਦਿ ਗਤੀਵਿਧੀਆਂ ਵੀ ਇਸ ਸਮਾਗਮ ਦਾ ਸ਼ਿੰਗਾਰ ਬਣੀਆਂ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੇਟਨ ‘ਐਕਸਚੇਂਜ ਰੇਸ’ ਵਿੱਚ ਪੂਰੇ ਜ਼ੋਰ ਨਾਲ ਮੁਕਾਬਲਾ ਕੀਤਾ। ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ 100 ਮੀਟਰ ਰੇਸ ਅਤੇ ਸ਼ਾਟ ਪੁੱਟ ਵਿੱਚ ਆਪਣੇ-ਆਪਣੇ ਬਲ ਦੀ ਅਜ਼ਮਾਇਸ਼ ਕੀਤੀ। ਦੱਸਵੀ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਾਂ 400 ਮੀਟਰ ਰੇਸ ਵਿੱਚ ਸਪੱਸ਼ਟ ਕਰ ਦਿੱਤਾ ਕਿ ਉਗ ਮਿਲਖਾ ਸਿੰਘ ਦੇ ਵਾਰਸ ਹਨ। ਦਰਸ਼ਕ ਵਿਦਿਆਰਥੀਆਂ ਦਾ ਜ਼ੋਸ ਵੀ ਦੇਖਣਾ ਹੀ ਬਣਦਾ ਸੀ। ਇਸ ਤੋਂ ਇਲਾਵਾ ਅੱਠਵੀ, ਨੌਵੀ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਜੰਪਿਗ ਅਤੇ ਡਿਸਕਸ ਥਰੋ ਵਿੱਚ ਵੀ ਹਿੱਸਾ ਲਿਆ। ਇਸ ਸਾਲਾਨਾ ਖੇਡ ਸਮਾਗਮ ਵਿੱਚ ਸਕੂਲ ਦੇ ਯੈਲੋ ਅਤੇ ਰੈੱਡ ਹਾਊਸ ਨੇ ਪਹਿਲਾ ਅਤੇ ਗਰੀਨ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਸਕੂਲ਼ ਦੇ ਅਧਿਆਪਕਾਂ ਦੀ ਵੀ ‘ਟੱਗ ਆੱਫਥਵਾਰ’ ਕਰਵਾਈ ਗਈ। ਖੇਡ ਸਮਾਗਮ ਦੇ ਨਾਲ–ਨਾਲ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਕੋਰੀੳਗ੍ਰਾਫੀ ਬੇਹੱਦ ਸਲਾਹੁਣਯੋਗ ਸੀ। ਪੰਜਾਬ ਦੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਨਾਲ ਖੇਡ ਸਮਾਗਮ ਆਪਣੇ ਅੰਤਿਮ ਪੜਾਅ ਵੱਲ ਵਧਿਆ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਮਾਨਯੋਗ ਕਰਨਲ ਏ.ਡੀ. ਪਿਤਰੇ, ਸੀ.ਓ. ਪੰਜਾਬ ਬਟਾਲੀਅਨ, ਐਨ.ਸੀ.ਸੀ., ਬਠਿੰਡਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੁੱਖ ਮਹਿਮਾਨ ਵੱਲੋਂ ਸਕੂਲ ਦੇ ਨੈਸ਼ਨਲ ਅਤੇ ਸਟੇਟ ਪੱਧਰ ਦੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਰਨਲ ਏ.ਡੀ. ਪਿਤਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀਆਂ ਇਹ ਅਣਥੱਕ ਮਿਹਨਤਾਂ ਹੀ ਤੁਹਾਨੂੰ ਉਲੰਪਿਕ ਖਿਡਾਰੀ ਬਣਾ ਸਕਦੀਆਂ ਹਨ। ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ਼ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪਿ੍ਰੰਸੀਪਲ ਰੂਪ ਲਾਲ ਬਾਂਸਲ਼ ਨੇ ਸਕੂਲ ਦੇ ਅਧਿਆਪਕ ਸਾਹਿਬਾਨਾਂ ਅਤੇ ਖਾਸ ਤੋਰ ’ਤੇ ਸਪੋਰਟਸ ਅਧਿਆਪਕਾਂ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ, ਜਿੰਨਾਂ ਦੀ ਅਣਥੱਕ ਮਿਹਨਤ ਸਦਕਾ ਇਹ ‘ਖੇਡ ਸਮਾਗਮ’ ਨੇਪਰੇ ਚੜ੍ਹਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਅਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਸਹੂਲਤ ਦੇਣ ਦਾ ਵਾਅਦਾ ਕਰਦੇ ਹਾਂ ਅਤੇ ਇਸ ਨੂੰ ਪੂਰਾ ਵੀ ਕਰਦੇ ਹਾਂ। ਉਹਨਾਂ ਕਿਹਾ ਕਿ ਆਕਸਫੋਰਡ ਵਿੱਚ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਅਜਿਹੇ ਸਮਾਗਮ ਕਰਵਾਉਂਦੇ ਰਹਾਂਗੇ। ਇਸ ਤਰਾਂ 2025 ਦਾ ਇਹ ਖੇਡ ਇਹ ਸਮਾਗਮ ਆਉਣ ਵਾਲੇ ਵਰ੍ਹੇ 2026 ਲਈ ਸੁੱਖ ਦਾ ਸੁਨੇਹਾ ਅਤੇ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ।
