
ਫਰੀਦਕੋਟ/ਬਰਗਾੜੀ, 12 ਅਗਸਤ (ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ, ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਸਿਰਫ਼ ਵਿੱਦਿਅਕ ਖੇਤਰ ਵਿੱਚ ਹੀ ਨਹੀਂ, ਬਲਕਿ ਖੇਡ ਜਗਤ ਵਿੱਚ ਵੀ ਆਪਣਾ ਅਤੇ ਇਸ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਗਰਮ ਰੱੁਤ ਦੀਆਂ 68 ਵੀਂ ਜ਼ੋਨ-ਖੇਡਾਂ ਵਿੱਚ ਆਕਸਫੋਰਡ ਦੇ ਖਿਡਾਰੀ ਸਿਤਾਰੇ ਬਣ ਕੇ ਚਮਕੇ ਹਨ। ਇਸ ਸੰਸਥਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਬੱਡੀ, ਬਾਸਕਟਬਾਲ, ਵਾਲੀਬਾਲ, ਖੋ-ਖੋ, ਬੈਡਮਿੰਟਨ, ਫੁੱਟਬਾਲ, ਹੈਂਡਬਾਲ, ਚੈੱਸ, ਯੋਗਾ, ਕਰਾਟੇ, ਕਿ੍ਰਕਟ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ 31 ਟੀਮ ਮੈਡਲ ਪ੍ਰਾਪਤ ਕੀਤੇ। ਇਨਾ ਹੀ ਨਹੀ, ਇਨਾਂ ਟੀਮਾਂ ਵਿੱਚੋਂ 176 ਖਿਡਾਰੀ ਜ਼ਿਲਾ ਪੱਧਰੀ ਟੂਰਨਾਮੈਂਟ ਲਈ ਵੀ ਚੁਣੇ ਗਏ। ਪਿੰ੍ਰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਸਮੁੱਚੇ ਖੇਡ ਵਿਭਾਗ ਦੇ ਮੁਖੀ ਪਰਦਮਨ ਸਿੰਘ ਬਰਾੜ ਫੁੱਟਬਾਲ ਕੋਚ, ਤੇਜਿੰਦਰ ਸਿੰਘ ਹੈਂਡਬਾਲ ਕੋਚ, ਸੁਖਵਿੰਦਰ ਸਿੰਘ ਵਾਲੀਬਾਲ ਅਤੇ ਸਕੇਟਿੰਗ ਕੋਚ, ਗੁਰਜਿੰਦਰ ਸਿੰਘ ਚੈਸ ਕੋਚ, ਗੁਰਮਨ ਸਿੰਘ ਕਿ੍ਰਕਟ ਕੋਚ, ਕੁਲਵਿੰਦਰ ਕੌਰ ਬੈਡਮਿੰਟਨ ਅਤੇ ਯੋਗਾ ਕੋਚ, ਮਨਪ੍ਰੀਤ ਕੌਰ ਖੋ-ਖੋ ਅਤੇ ਕਬੱਡੀ ਕੋਚ, ਮਮਤਾ ਬਾਸਕਟਬਾਲ ਕੋਚ ਨੂੰ ਵਧਾਈ ਦਿੱਤੀ ਅਤੇ ਉਨਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸਲਾਹੁਤਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਦੇ ਬਲਬੂਤੇ ਵੀ ਅਸੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਨਾਮ ਚਮਕਾ ਸਕਦੇ ਹਾਂ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਖਿਡਾਰੀਆਂ ਅਤੇ ਕੋਚ ਸਹਿਬਾਨਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।