ਪਿਛਲੇ ਦੋ ਸਾਲਾਂ ਤੋਂ ਸੁੱਤਾ ਪਿਆ ਹੈ ਸੰਗਰੂਰ ਪਟਿਆਲਾ ਦਾ ਕੌਮੀ ਮਾਰਗ ਵਿਭਾਗ(PWF) ਵਿਭਾਗ
ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਵਾਲੀ ਇਸ ਸੜਕ ਦੇ 500 ਮੀਟਰ ਦੇ ਟੋਟੇ ਨੂੰ ਡੇਢ ਸਾਲ ਤੋਂ ਕਰ ਰੱਖਿਆ ਹੈ ਬੰਦ
ਸੰਗਰੂਰ 19 ਦਸੰਬਰ (ਮਨਧੀਰ ਸਿੰਘ ਰਾਜੋਮਾਜਰਾ/ਵਰਲਡ ਪੰਜਾਬੀ ਟਾਈਮਜ਼)
ਉਂਝ ਤਾਂ ਪੰਜਾਬ ਵਿੱਚ ਹਜ਼ਾਰਾਂ ਅਜਿਹੀਆਂ ਸੜਕਾਂ ਹਨ ਜਿੰਨਾਂ ਤੇ ਨਾ ਅਸਾਈਨ ਬੋਰਡ ,ਨਾ ਪੁਲਾਂ ਦੇ ਜੰਗਲੇ, ਤੰਗ ਪੁਲ ਅਤੇ ਨਾ ਕਿਨਾਰਿਆਂ ਅਤੇ ਵਿਚਕਾਰ ਪੱਟੀਆਂ ਲੱਗੀਆਂ ਹੋਈਆਂ ਹਨ। ਇਹ ਉੂਣਤਾਈਆਂ ਜੋ ਅੱਜ ਕੱਲ ਧੁੰਦਾਂ ਦੇ ਦਿਨਾਂ ਵਿਚ ਹਾਦਸਿਆਂ ਦਾ ਕਾਰਨ ਬਣਦੀਆਂ ਹਨ।ਸੈਂਕੜਿਆਂ ਦੀ ਗਿਣਤੀ ਵਿਚ ਵਸਦੇ ਰਸਦੇ ਘਰਾਂ ਵਿਚ ਸੱਥਰ ਵਿਛ ਜਾਂਦੇ ਹਨ।
ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹ ਊਣਤਾਈਆਂ ਰਾਜਮਾਰਗਾਂ ਤੇ ਕੌਮੀ ਮਾਰਗਾਂ ਤੇ ਵੇਖਣ ਨੂੰ ਮਿਲਦੀਆਂ ਹਨ, ਉਸ ਵਿੱਚੋਂ ਇੱਕ ਹੈ ਸੰਗਰੂਰ -ਦਿੱਲੀ ਜਾਣ ਵਾਲਾ ਕੌਮੀ ਮਾਰਗ। ਇਹ ਮਾਰਗ ਸੰਗਰੂਰ ਮਹਾਂਵੀਰ ਚੌਂਕ ਤੋਂ ਸ਼ੁਰੂ ਹੁੰਦਾ ਹੈ। ਬਠਿੰਡਾ ਜੀਰਕਪੁਰ ਬਾਈਪਾਸ ਤੱਕ ਇਹ ਸਿੰਗਲ (ਬਗੈਰ ਡਵਾਈਡਰ ) ਹੈ। ਬਾਈਪਾਸ ਤੋਂ ਅੱਗੇ ਇਹ ਫੋਰਲੇਨ ਹੈ।
ਸੰਗਰੂਰ ਸ਼ਹਿਰ ਤੋਂ ਬਾਈਪਾਸ ਤੱਕ ਇਸ ਸੜਕ ਤੇ ਪਿਛਲੇ ਦੋ ਸਾਲਾਂ ਤੋਂ ਕਿਨਾਰਿਆਂ ਦੀਆਂ ਅਤੇ ਵਿਚਕਾਰ ਵਾਲੀ ਪੱਟੀ ਖਤਮ ਹੋ ਗਈ। ਇੰਨਾ ਪੱਟੀਆਂ ਦੇ ਸਹਾਰੇ ਹੀ ਧੁੰਦਾਂ ਦੇ ਸਮੇਂ ਵਹੀਕਲ ਚਲਦੇ ਹਨ। ਰਾਤਾਂ ਨੂੰ ਧੁੰਦ ਕਰਕੇ ਵਾਹਣ ਦੁਰਘਟਨ ਗਰੱਸਤ ਹੁੰਦੇ ਹਨ।
ਅਜਿਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਸ਼ਹਿਰ ਸੰਗਰੂਰ ਵਿਕਾਸ ਮੰਚ ਦੇ ਕਾਰਜਕਾਰੀ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਪਿਛਲੇ ਦੋ ਤਿੰਨ ਦਿਨਾਂ ਤੋਂ ਪੈ ਰਹੀ ਧੁੰਦ ਕਾਰਨ ਇਸ ਸੜਕ ਪੰਜ ਛੇ ਦੁਰਘਟਨਾਵਾਂ ਹੋਈਆਂ, ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸੜਕ ਵਿਚ ਤਕਨੀਕੀ ਤੌਰ ਤੇ ਬਹੁਤ ਖਾਮੀਆਂ ਹਨ। ਬਠਿੰਡਾ ਜੀਰਕਪੁਰ ਬਾਈਪਾਸ ਤੋਂ ਇਹ ਸੜਕ ਥੋੜ੍ਹੀ ਕਰਵ (ਮੋੜ ) ਲੈਂਦੀ ਹੈ। ਜਿਸ ਕਾਰਨ ਧੁੰਦਾਂ ਦੇ ਦਿਨਾਂ ਵਿਚ ਆਉਣ ਜਾਣ ਵਾਲੇ ਵਾਹਨ ਰਸਤੇ ਤੋਂ ਭਟਕ ਕੇ ਗਲਤ ਲੇਨ ਵਿਚ ਜਾ ਵੜਦੇ ਹਨ ਤੇ ਦੁਰਘਟਨਾ ਗਰੱਸਤ ਹੋ ਜਾਂਦੇ ਹਨ।
ਇਸ ਸੜਕ ਦੇ ਸ਼ਹਿਰ ਵਾਲੇ ਹਿੱਸੇ ਦਾ ਇਕ ਪਾਸਾ ਲੱਗਪੱਗ 500 ਮੀਟਰ ਮਹਾਵੀਰ ਚੌਂਕ ਤੋਂ ਡਿਪਟੀ ਕਮਿਸ਼ਨਰ ਦੀ ਰਹਾਇਸ਼ ਤੱਕ ਪਿਛਲੇ ਡੇਢ਼ ਸਾਲ ਤੋਂ ਸੀਵਰੇਜ ਪਾਉਣ ਕਰਕੇ ਬੰਦ ਕਰ ਰੱਖਿਆ। ਦਿਨ ਵਿਚ ਇਹ 500 ਮੀਟਰ ਦੇ ਟੋਟੇ ਨੂੰ ਪਾਰ ਕਰਨ ਲਈ ਅੱਧਾ ਪੌਣਾਂ ਘੰਟਾ ਜਾਮ ਹਰ ਸਮੇਂ ਲੱਗਿਆਂ ਰਹਿੰਦਾ ਹੈ। ਸੀਵਰੇਜ ਪਾਏ ਨੂੰ ਸੱਤ ਅੱਠ ਮਹੀਨੇ ਹੋ ਚਲੇ ਹਨ, ਪਰ ਸੜਕ ਦੀ ਉਸਾਰੀ ਹੁਣ ਤੱਕ ਨਹੀਂ ਕੀਤੀ ਗਈ ਜੋ ਡਿਪਟੀ ਕਮਿਸ਼ਨਰ ਦੀ ਰਹਾਇਸ਼ ਦੇ ਬਿਲਕੁਲ ਅੱਗਿਓਂ ਦੀ ਗੁਜਰਦੀ ਹੈ ਜਦ ਕਿ ਸੀਵਰੇਜ ਵਿਭਾਗ ਨੇ ਕੌਮੀ ਮਾਰਗ ਵਿਭਾਗ (PWD) ਰੋਡ ਕਟਿੰਗ ਦੇ ਪੈਸੇ ਵੀ ਜਮਾ ਕਰਵਾਏ ਹੋਣਗੇ।ਅੱਤ ਦਰਜੇ ਦੀ ਸੁਸਤੀ।
ਸ਼ਹਿਰ ਸੰਗਰੂਰ ਵਿਕਾਸ ਮੰਚ, ਸੰਗਰੂਰ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਇਸ ਸੜਕ ਤੇ ਬਾਈਪਾਸ ਤੱਕ ਕਿਨਾਰਿਆਂ ਤੇ ਵਿਚਕਾਰ ਵਾਲੀਆਂ ਚਿੱਟੀਆਂ/ਪੀਲੀਆਂ ਪੱਟੀਆਂ ਤੁਰੰਤ ਲਗਵਾਈਆਂ ਜਾਣ। ਬਾਈਪਾਸ ਤੋਂ ਜਿਥੇ ਇਹ ਸੜਕ ਕਰਵ ਲੈਂਦੀ ਹੈ ,ਪੁਲ ਦੇ ਨੀਚੇ ਤੱਕ ਚਿੱਟੀਆਂ/ ਪੀਲੀਆਂ ਪੱਟੀਆਂ ਲਗਾਈਆਂ ਜਾਣ, ਤਾਂ ਕਿ ਆਉਣ ਜਾਣ ਵਾਲੇ ਵਾਹਨ ਰਸਤੇ ਤੋਂ ਨਾ ਭਟਕਣ।ਮਹਾਂਵੀਰ ਚੌਂਕ ਤੋਂ ਡਿਪਟੀ ਕਮਿਸ਼ਨਰ ਦੀ ਰਹਾਇਸ਼ ਤੱਕ ਦਾ 500 ਮੀਟਰ ਦਾ ਟੋਟਾ ਤੁਰੰਤ ਬਣਾ ਕੇ ਲੱਗਣ ਵਾਲੇ ਜਾਮਾਂ ਤੋਂ ਰਾਹਤ ਦਿਵਾਈ ਜਾਵੇ।
