ਫਰੀਦਕੋਟ 5 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਅੱਜ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਬਲਾਕ ਫਰੀਜਕੋਟ ਵੱਲੋਂ ਚੰਦ ਬਾਜਾ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਜੋੜ ਮੇਲੇ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਇਥੇ ਬਾਬਾ ਬੁੱਢਾ ਸਾਹਿਬ ਜਾਣ ਵਾਲੀ ਸੰਗਤਾਂ ਨੂੰ ਫਰੀ ਮੈਡੀਕਲ ਸੇਵਾਵਾਂ ਦੇਣ ਲਈ ਚਾਰ ਦਿਨਾਂ ਦਾ ਮਿਤੀ 4 ਅਕਤੂਬਰ 25 ਤੋਂ 7 ਅਕਤੂਬਰ 25 ਤੱਕ ਦੇ ਮੇਲੇ ਨੂੰ ਸਮਰਪਿਤ ਲਗਾਇਆ ਗਿਆ ਜਿਸ ਵਿੱਚ ਜਿਲਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਥੇ ਬਾਕੀ ਡਾਕਟਰ ਸਾਥੀਆਂ ਨੇ ਵੀ ਸ਼ਮੂਲੀਅਤ ਕੀਤੀ ਇਸ ਵਿੱਚ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ, ਡਾ ਰਛਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾਕਟਰ ਬਲਦੇਵ ਸਿੰਘ ਸਰਪੰਚ ਜੰਡ ਵਾਲਾ, ਡਾਕਟਰ ਜਗਮੇਲ ਸਿੰਘ ਪਿੰਡ ਚੰਦਬਾਜਾ, ਡਾਕਟਰ ਹਰਭਜਨ ਸਿੰਘ ਮੰਡ, ਡਾਕਟਰ ਬੂਟਾ ਸਿੰਘ ਖਾਲਸਾ ਧੂੜਕੋਟ, ਡਾਕਟਰ ਸੁਭਾਸ਼ ਚੰਦਰ ਮੰਡਵਾਲਾ, ਡਾਕਟਰ ਜਗਦੀਸ਼ ਦੁਆ ਫਰੀਦਕੋਟ, ਡਾਕਟਰ ਜਸਪਾਲ ਸਿੰਘ ਨੰਬਰਦਾਰ ਚੰਦ ਬਾਜਾ, ਡਾਕਟਰ ਕੁਲਵੰਤ ਸਿੰਘ ਜਨਰਲ ਸੈਕਟਰੀ, ਡਾਕਟਰ ਗੁਰਵਿੰਦਰ ਸਿੰਘ ਟਹਿਣਾ, ਡਾਕਟਰ ਰਜਿੰਦਰ ਅਰੋੜਾ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਸ਼ਾਮਿਲ ਹੋਏ ਇਹ ਜਾਣਕਾਰੀ ਡਾਕਟਰ ਯਸ਼ਪਾਲ ਗੁਲਾਟੀ ਪ੍ਰੈਸ ਸਕੱਤਰ ਨੇ ਦਿੱਤੀ ਅਤੇ ਪਹਿਲੇ ਦਿਨ ਹਾਜ਼ਰੀ ਲਗਾਈ।