ਫਰੀਦਕੋਟ 7 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਦੁੱਖ ਭਜਨ ਦੇਸੀ ਦਵਾਖਾਨਾ ਪਿੰਡ ਥੇਹ ਗੁੱਜਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਲਾਕ ਸਾਦਿਕ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਜੀ ਦੇ ਅਸਥਾਨਾਂ ਤੇ ਨਤਸਮਤਕ ਹੋਣ ਲਈ ਜਾ ਰਹੇ ਸਾਰੇ ਸ਼ਰਧਾਲੂ ਲਈ ਸਾਦਿਕ ਤੋਂ ਫਿਰੋਜਪੁਰ ਰੋਡ ਤੇ ਪੈਦੇ ਪਿੰਡ ਜਨੇਰੀਆ ਅਤੇ ਪਿੰਡ ਗੁਲਾਮ ਪੱਤਰਾਂ ਅੱਡੇ ਤੇ ਸੰਗਤਾਂ ਲਈ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਚਾਹ ਪਾਣੀ, ਦਾਲ ਪ੍ਰਸ਼ਾਦੇ ਦੇ ਲੰਗਰ ਲਗਾਏ ਗਏ ਹਨ ਉਨ੍ਹਾਂ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਲਾਕ ਸਾਦਿਕ ਦੇ ਪ੍ਰਧਾਨ ਡਾਕਟਰ ਭਾਰਤ ਭੂਸ਼ਨ ਜੀ ਦੀ ਅਗਵਾਈ ਹੇਠ ਦਵਾਈਆਂ ਦਾ ਸੱਤ ਰੋਜ਼ਾ ਕੈਂਪ ਲਗਾਇਆ ਗਿਆ ਸੀ ਇਸ ਕੈਂਪ ਬਲਾਕ ਸਾਦਿਕ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਾਰੀ ਵਾਰੀ ਇਸ ਕੈਂਪ ਵਿੱਚ ਹਾਜ਼ਰੀ ਲਗਾਕੇ ਸੇਵਾ ਕੀਤੀ ਇਸ ਮੌਕੇ ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ, ਡਾਕਟਰ ਜਗਰੂਪ ਸਿੰਘ ਸੰਧੂ ਜਰਨਲ ਸਕੱਤਰ ਬਲਾਕ ਸਾਦਿਕ, ਡਾਕਟਰ ਹਮੀਰ ਸਿੰਘ ,ਜਸਕਰਨ ਸਿੰਘ ਚੱਕ, ਸਰਪੰਚ ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਫਤਹਿ ਸਿੰਘ,ਡਾਂ ਸੁਖਵੀਰ ਸਿੰਘ ਵੀਰੇ ਵਾਲਾ, ਡਾਕਟਰ ਬਿੱਟੂ ਸਰਪੰਚ,ਡਾਕਟਰ ਲਖਵਿੰਦਰ ਸਿੰਘ, ਡਾਕਟਰ ਹਰਦੇਵ ਸੰਧੂ,ਡਾਕਟਰ ਮਨਜਿੰਦਰ ਸਿੰਘ ਮੁਮਾਰਾ,ਡਾਕਟਰ ਪਵਨ ਕੁਮਾਰ, ਡਾਕਟਰ ਕ੍ਰਿਸ਼ਨ, ਡਾਕਟਰ ਪਰਮਜੀਤ ਸਿੰਘ ਕਿੱਲੀ ਬਲਾਕ ਸਲਾਹਕਾਰ, ਡਾਕਟਰ ਤਰਸੇਮ ਸਿੰਘ ਸਹਾਇਕ ਸਟੇਜ ਸਕੱਤਰ, ਡਾਕਟਰ ਧਰਮਪਾਲ ਸਿੰਘ, ਡਾਕਟਰ ਟੇਕ ਸਿੰਘ ਬੱਬੂ, ਡਾਕਟਰ ਬਸੰਤ ਸਿੰਘ ਡਾਕਟਰ ਮਨਜਿੰਦਰ ਸਿੰਘ, ਡਾਕਟਰ ਬਸੰਤ ਸਿੰਘ,ਡਾਕਟਰ ਅਸ਼ੀਸ਼ ਕੁਮਾਰ ਡਾਕਟਰ ਮਨਪ੍ਰੀਤ ਸਿੰਘ ਗੁੱਜਰ ਤੋਂ ਇਲਾਵਾ ਹੋਰ ਇਲਾਕੇ ਬਹੁਤ ਉਦਮੀ ਨੋਜਵਾਨ , ਬੱਚੇ, ਬਜ਼ੁਰਗ ਅਤੇ ਬੀਬੀਆਂ , ਭੈਣਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ