ਜੈਤੋ/ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੈਤੋ ਨਗਰ ਕੌਸਲ ਵਿਖੇ ਪ੍ਰਧਾਨ ਹਰੀਸ਼ ਚੰਦਰ, ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਵਲੋਂ ਸਫਾਈ ਸੇਵਕਾਂ ਦਾ ਸਾਲ ਦੇ ਪਹਿਲੇ ਦਿਨ ਕੰਮ ਦੀ ਵਧੀਆ ਕਾਰ ਗੁਜਾਰੀ ਕਰਕੇ ਸਨਮਾਨਿਤ ਕੀਤਾ ਅਤੇ ਚਾਹ-ਪਕੌੜੇ ਦਾ ਲੰਗਰ ਲਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਫਾਈ ਕਰਮਚਾਰੀਆਂ ਦਾ ਹਰ ਸਮੇ ਸਨਮਾਨ ਕੀਤਾ ਜਾਵੇ ਤਾਂ ਜੋ ਉਹ ਆਪਣੇ ਨੂੰ ਵਧੀਆ ਤਰੀਕੇ ਨਾਲ ਕਰ ਸਕਣ। ਇਸ ਮੌਕੇ ਇਹਨਾਂ ਨਾਲ ਸੁਖਰੀਤ ਰੋਮਾਣਾ, ਨਾਇਬ ਸਿੰਘ ਇੰਸਪੈਕਟਰ, ਸੁਰਿੰਦਰ ਸਿੰਘ ਕਲਰਕ, ਕੋਮਲ ਸ਼ਰਮਾ ਕਲਰਕ ਕਲੈਰੀਕਲ, ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਭੰਵਰ, ਰਾਮ ਕਰਨ ਮੀਤ ਪ੍ਰਧਾਨ ਸਫਾਈ ਸੇਵਕ ਯੂਨੀਅਨ ਜਿਲ੍ਹਾ ਫਰੀਦਕੋਟ ਰਜੇਸ਼ ਕੁਮਾਰ ਸਾਰਵਾਨ ਸਫਾਈ ਸੇਵਕ ਯੂਨੀਅਨ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ (ਰਿੰਕੂ), ਜਿਲ੍ਹਾ ਸਕੱਤਰ ਰਾਕੇਸ਼ ਕੁਮਾਰ (ਗੋਗੀ) ਖਜਾਨਚੀ ਅਤੇ ਸਮੂਹ ਸਟਾਫ ਹਾਜ਼ਰ ਸੀ।
