ਚੇਅਰਮੈਨ ਵੱਲੋਂ ਹੋਰ ਨਿਲਾਮੀਆਂ ਜਲਦ ਕਰਨ ਦਾ ਐਲਾਨ
ਫਰੀਦਕੋਟ, 7 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਸ. ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ ਆਪਣੀਆਂ ਵਿਕਾਸ ਸਕੀਮਾਂ ਤਹਿਤ ਵਪਾਰਿਕ ਅਤੇ ਰਿਹਾਇਸ਼ੀ ਸਾਈਟਾਂ ਦੀ ਨਿਲਾਮੀ ਈ-ਆਕਸ਼ਨ ਪ੍ਰਣਾਲੀ ਰਾਹੀਂ ਕਰਵਾਈ ਗਈ। ਇਸ ਨਿਲਾਮੀ ਰਾਹੀਂ ਕੁੱਲ 13 ਵਪਾਰਿਕ ਅਤੇ ਰਿਹਾਇਸ਼ੀ ਜਾਇਦਾਦਾਂ ਨੂੰ ਵੇਚਿਆ ਗਿਆ, ਜਿਨ੍ਹਾਂ ਤੋਂ ਟਰੱਸਟ ਨੂੰ 4.41 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਫਰੀਦਕੋਟ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਅਤੇ ਪਾਰਦਰਸ਼ੀ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਵੱਲੋਂ ਨਿਲਾਮੀ ਵਿੱਚ ਭਾਗ ਲੈਣ ਅਤੇ ਟਰੱਸਟ ਉੱਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ।
ਉਨ੍ਹਾਂ ਭਰੋਸਾ ਦਿਵਾਇਆ ਕਿ ਟਰੱਸਟ ਵੱਲੋਂ ਜਲਦ ਹੀ ਹੋਰ ਵਪਾਰਿਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਵਧੀਆ ਵਿਕਲਪ ਮਿਲਣ ਦੇ ਨਾਲ-ਨਾਲ, ਵਿਕਾਸ ਕਾਰਜਾਂ ਲਈ ਆਰਥਿਕ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਸਕੇ।