ਨਰਮੇ ਨਾਲ ਸਬੰਧਤ ਅੰਤਰਰਾਜੀ ਮੀਟਿੰਗ ਆਯੋਜਿਤ

       ਇਸ ਦੌਰਾਨ ਪ੍ਰਿੰਸੀਪਲ ਵਿਗਿਆਨੀ, ਪੀ.ਏ.ਯੂ ਲੁਧਿਆਣਾ ਡਾ.ਵਿਜੇ ਕੁਮਾਰ ਨੇ ਪੀ.ਪੀ.ਟੀ.ਰਾਹੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ, ਚਿੱਟੀ ਮੱਖੀ, ਥਰਿੱਪ, ਜੈਸਿਡ ਅਤੇ ਹੋਰ ਬਿਮਾਰੀਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।  ਹੋਰ ਰਾਜਾਂ ਚੋ ਆਏ ਵਿਗਿਆਨੀ ਡਾ. ਸਤੀਸ਼ ਕੁਮਾਰ ਸੈਨ ਅਤੇ ਡਾ. ਅਨਿਲ ਕੁਮਾਰ ਜਾਖੜ ਵੱਲੋ ਆਪਣੇ ਰਾਜਾਂ ਵਿੱਚ ਹੋ ਰਹੀ ਨਰਮੇ ਦੀ ਫਸਲ ਦੀ ਸਮੀਖਿਆ ਪੀ.ਪੀ.ਟੀ.ਰਾਹੀ ਵਿਸਥਾਰਪੂਰਵਕ ਪੇਸ਼ ਕੀਤੀ ਗਈ।

       ਇਸ ਮੀਟਿੰਗ ਵਿੱਚ ਨਰਮਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰ ਡਾ.ਦਿਲਬਾਗ ਸਿੰਘ ਹੀਰ (ਮਾਨਸਾ), ਡਾ. ਜਗਦੀਸ਼ ਸਿੰਘ (ਬਰਨਾਲਾ), ਡਾ. ਗੁਰਨਾਮ ਸਿੰਘ (ਸ੍ਰੀ ਮੁਕਤਸਰ ਸਾਹਿਬ), ਡਾ. ਗੁਰਪ੍ਰੀਤ ਸਿੰਘ (ਮੋਗਾ), ਡਾ. ਅਮਰੀਕ ਸਿੰਘ (ਫਰੀਦਕੋਟ), ਡਾ. ਇੰਦਰਜੀਤ ਸਿੰਘ (ਸੰਗਰੂਰ) ਅਤੇ ਡਾ.ਕਰਨਜੀਤ ਸਿੰਘ ਗਿੱਲ (ਬਠਿੰਡਾ) ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਫਸਲ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਅਤੇ ਆਉਣ ਵਾਲੀ ਫਸਲ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ।

       ਮੀਟਿੰਗ ਚ ਡਾ. ਸਰਵਣ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ, ਡਾ. ਕਰਮਜੀਤ ਸਿੰਘ ਸੇਖੋ, ਡਾ. ਪੰਕਜ ਰਾਠੌਰ ਵੱਲੋ ਨਰਮੇ ਦੀ ਫਸਲ ਸਬੰਧੀ ਅਹਿਮ ਸੁਝਾਅ ਸਾਂਝੇ ਕੀਤੇ ਗਏ।

Comments

No comments yet. Why don’t you start the discussion?

Leave a Reply

Your email address will not be published. Required fields are marked *