ਫਰੀਦਕੋਟ 23 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ( ਰਜਿ : ) ਫਰੀਦਕੋਟ ਵੱਲੋ – 25 ਜੁਲਾਈ ਦਿਨ ਸ਼ੁਕਰਵਾਰ ਨੂੰ ਡੀ ਸੀ ਦਫਤਰ ਵਿਖੇ ਰੋਸ ਰੈਲੀ ਕਰਨ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਅਤੇ ਬੱਸ ਸਟੈਂਡ ਸਟੇਸ਼ਨ ਹੋਰ ਕਈ ਥਾਵਾਂ ਤੇ ਰੋਸ ਰੈਲੀ ਦੇ ਪੋਸਟਰ ਲਗਾ ਕੇ ਤਿਆਰੀ ਕੀਤੀ ਜਾ ਰਹੀ ਹੈ
ਨਰੇਗਾ ਰੋਜ਼ਗਾਰ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਨਰੇਗਾ ਮਜ਼ਦੂਰਾਂ ਨੂੰ ਪੰਜ ਸਾਲ ਵਿੱਚ ਸਿਰਫ ਇੱਕ ਵਾਰੀ ਕੰਮ ਮਿਲਿਆ ਕਰੇਗਾ ਭਾਵੇਂ ਉਹ ਪਿੰਡਾਂ ਦੇ ਛੱਪੜਾਂ ਦਾ ਹੋਵੇ ਚਾਹੇ ਸਰਕਾਰੀ ਖਾਲਿਆ ਦਾ ਇਸ ਦੇ ਨਾਲ ਨਰੇਗਾ ਮਜ਼ਦੂਰਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਨਰੇਗਾ ਮਜ਼ਦੂਰਾਂ ਨੂੰ ਪਹਿਲਾਂ ਹੀ ਪੇਮੈਂਟ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਖਾਤਿਆਂ ਵਿੱਚ ਪੈਂਦੀ ਹੈ ਪੰਜਾਬ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਪੰਜਾਬ ਸਰਕਾਰ ਆਮ ਆਦਮੀ ਦੇ ਦੀਵਾਰ ਲੇਕਿਨ ਇਹ ਦਾਅਵੇ ਬਿਲਕੁਲ ਝੂਠੇ ਹਨ ਜਮੀਨੀ ਪੱਧਰ ਤੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਕਿਰਤੀਆਂ ਨੂੰ ਪੂਰੀ ਮਜ਼ਦੂਰੀ ਨਹੀਂ ਮਿਲ ਰਹੀ ਪਿਛਲੇ 4 ਮਹੀਨੇ ਤੋ ਨਰੇਗਾ ਮਜ਼ਦੂਰਾਂ ਦੇ ਪੈਸੇ ਖਾਤਿਆਂ ਵਿੱਚ ਨਹੀਂ ਪਏ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ ਅਤੇ ਮਜ਼ਦੂਰ ਦੀ ਪ੍ਰਤੀ ਦਿਹਾੜੀ 1000 ਰੁਪਆ ਹੋਣੀ ਚਾਹੀਦੀ ਹੈ ਲੇਕਿਨ ਸਰਕਾਰਾਂ ਨੇ ਸਾਡੀ ਮਜ਼ਦੂਰੀ ਦੇ ਦਿਨ ਤਾਂ ਕੀ ਵਧਾਉਣੇ ਹਨ । ਇਹ ਸਾਡੇ ਪਹਿਲੇ ਹੱਕ ਹੀ ਖੋਣ ਤੇ ਲੱਗੇ ਹੋਏ ਹਨ ਪੰਜਾਬ ਸਰਕਾਰ ਦੀ ਮਾਰੂ ਨੀਤੀ ਤਹਿਤ ਅਸੀਂ ਪੂਰੇ ਪੰਜਾਬ ਭਰ ਵਿੱਚ ਡੀ ਸੀ ਦਫਤਰਾਂ ਅੱਗੇ ਰੋਸ ਰੈਲੀਆਂ 25 ਜੁਲਾਈ ਦਿਨ ਸ਼ੁਕਰਵਾਰ ਨੂੰ ਕੀਤੀਆਂ ਜਾ ਰਹੀਆਂ ਹਨ ਸੋ ਅਸੀਂ ਕਿਸਾਨ ਮੁਲਾਜ਼ਮ ਮਜ਼ਦੂਰ ਦੁਕਾਨਦਾਰ ਹਰ ਕਿਰਤੀ ਵਰਗ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਰੋਸ ਰੈਲੀ ਵਿੱਚ ਜਰੂਰ ਪਹੁੰਚੋ ਅਤੇ ਇਸ ਰੋਸ ਰੈਲੀ ਨੂੰ ਕਾਮਯਾਬ ਕਰੀਏ ।
ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ , ਸ਼ਿਵਨਾਥ ਦਰਦੀ, ਜੋਤੀ ਪ੍ਰਕਾਸ਼ , ਲਖਵਿੰਦਰ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਕੌਰ, ਲਵਪ੍ਰੀਤ ਕੌਰ ,ਸੁਖਮੰਦਰ ਸਿੰਘ ,ਜਸਪ੍ਰੀਤ ਕੌਰ, ਸੰਦੀਪ ਕੌਰ ਆਦੀ ਹਾਜ਼ਰ ਹੋਏ