ਫਰੀਦਕੋਟ, 9 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸੇਖ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਫ਼ਰੀਦਕੋਟ ਦੇ ਨਵੇਂ ਐੱਸ.ਐੱਸ.ਪੀ. ਡਾ. ਪ੍ਰੀਗਿਆ ਜੈਨ (ਆਈ.ਪੀ.ਐੱਸ.) ਨੂੰ ਜਿਲਾਂ ਫ਼ਾਜਿਲਕਾ ਤੋਂ ਬਦਲੀ ਹੋਣ ਮਗਰੋ ਫ਼ਰੀਦਕੋਟ ਜਿਲੇ ਵਿੱਚ ਅਹੁਦਾ ਸੰਭਾਲਣ ਮੌਕੇ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਜੀ ਆਇਆਂ ਆਖਿਆ। ਡਾ. ਪ੍ਰੀਗਿਆ ਜੈਨ ਨੇ ਕਿਹਾ ਕਿ ਉਹਨਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੀ ਇਸ ਪਾਵਨ ਨਗਰੀ ’ਚ ਬਤੌਰ ਐੱਸ.ਐੱਸ.ਪੀ. ਅਹੁਦਾ ਸੰਭਾਲਣ ’ਤੇ ਬੇਹੱਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੇ ਨਾਲ ਚਰਨਜੀਤ ਸਿੰਘ ਸੇਖੋਂ ਵਾਈਸ ਪ੍ਰੈਜੀਡੈਂਟ, ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੇਕ੍ਰੇਟਰੀ, ਗੁਰਇੰਦਰ ਮੋਹਨ ਸਿੰਘ ਪ੍ਰਬੰਧਕ, ਕੁਲਜੀਤ ਸਿੰਘ ਮੌਂਗੀਆ ਐਕਜੀਕਿਊਟਵ ਮੈਂਬਰ, ਅਤੇ ਨਰਿੰਦਰਪਾਲ ਸਿੰਘ ਬਰਾੜ ਐਕਜੀਕਿਊਟਵ ਮੈਂਬਰ ਵੀ ਸ਼ਾਮਿਲ ਸਨ।