ਸੰਗਰੂਰ 27 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ )
ਐਸਬੀਨ ਬੀੜ ਨੇੜੇ ਜਿਲਾ ਸੰਗਰੂਰ ਬੀੜ ਇੰਚਾਰਜ ਰਾਜ ਖਾਨ ਉਰਫ ਘੁੱਗੀ ਅਤੇ ਕੋਚ , ਤਰਕਸ਼ੀਲ ਆਗੂ ,ਸਬ ਇੰਸਪੈਕਟਰ ਰਿਟਾਇਰ ਪੰਜਾਬ ਪੁਲਿਸ ਜਗਦੇਵ ਸਿੰਘ ਕਮੋ ਮਾਜਰਾ ਨੇ ਆਪਣੀ ਗਰਾਉਂਡ ਦੀਆ ਖਿਡਾਰਨ ਬੱਚਿਆਂ ਨਾਲ ਮਿਲ ਕੇ ਵਾਤਾਵਰਨ ਨੂੰ ਬਚਾਉਣ ਲਈ ਨਵੇਂ ਬੂਟੇ ਲਾਏ ਗਏ ।ਪੂਜਾ,ਕੋਮਲ, ਅਰਸ ਗੁਰੂ,ਜੱਸਨ ਤੇ ਨਵ ਖਿਡਾਰਨਾਂ ਨੇ ਬੂਟੇ ਲਾਉਣ ਵਿੱਚ ਸਹਿਯੋਗ ਦਿੱਤਾ।ਇਹ ਕਾਰਜ ਸਵੇਰੇ ਸਵੇਰੇ ਹੁੰਦਾ ਦੇਖ ਕੇ ਹੋਰ ਵੀ ਸਮਾਜ ਸੇਵੀਆਂ ਜਿਨਾਂ ਵਿੱਚ ਹੈਪੀ ਕੰਡਾ, ਰੇਨੂ ਬਾਲਾ, ਸੁਦੇਸ ਕੁਮਾਰ, ਸਰੇਸ ਜਿੰਦਲ , ਜੇ ਐਮ ਟ੍ਰੇਡਿੰਗ ਕੰਪਨੀ ਪਰਵਿੰਦਰ ਮਿੰਟੂ ਰਕੇਸ਼ ਕੁਮਾਰ ਐਂਡ ਦੀਪਕ ਨੇ ਵੀ ਵਾਤਾਵਰਨ ਬਚਾਉਣ ਲਈ ਬੂਟੇ ਲਾਉਣ ਵਿੱਚ ਆਪਣਾ ਪੂਰਾ ਸਾਥ ਦਿੱਤਾ। ਰਾਜ ਖਾਨ ਉਰਫ ਘੁੱਗੀ ਅਤੇ ਜਗਦੇਵ ਕਮੋ ਮਾਜਰਾ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਅੱਜ ਸਾਨੂੰ ਵਾਤਾਵਰਨ ਬਚਾਉਣ ਦੀ ਲੋੜ ਹੈ।ਇਹ ਰੁੱਖ ਸਾਨੂੰ ਛਾਂ , ਫੁੱਲ, ਫਲ ਅਤੇ ਆਕਸੀਜਨ ਹੀ ਨਹੀਂ ਦਿੰਦੇ ਬਲਕਿ ਪਸ਼ੂਆਂ ਪੰਛੀਆਂ ਲਈ ਵੀ ਬਹੁਤ ਸਹਾਰਾ ਬਣਦੇ ਹਨ| ਜਿੰਨਾ ਰੁੱਖਾਂ ਦੇ ਥੱਲੇ ਬੈਠ ਕੇ ਅਸੀਂ ਸਾਰੇ ਮੌਜਾਂ ਮਾਣਦੇ ਹਾਂ ,ਇਹ ਵੀ ਸਾਡੇ ਵਾਂਗ ਕਿਸੇ ਨੇ ਪਹਿਲਾਂ ਬੁਜ਼ਰਗਾਂ ਨੇ ਲਾਏ ਹੋਏ ਹਨ ਭਾਵੇਂ ਉਹ ਅੱਜ ਨਹੀਂ ਰਹੇ ਉਹਨਾਂ ਦੀ ਦੇਣ ਤੇ ਅਸੀਂ ਮੌਜਾਂ ਮਾਣਦੇ ਹਾਂ।

