ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ, ਚੋਰੀਸ਼ੁਦਾ ਸਮਾਨ ਅਤੇ ਨਜਾਇਜ ਅਸਲਾ ਬਰਾਮਦ
ਫਰੀਦਕੋਟ , 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਅਟੈਚ/ਫਰੀਜ ਕਰਨ ਲਈ ਵੱਖ-ਵੱਖ ਥਾਣਿਆਂ ਦੇ ਕੁੱਲ 9 ਕੇਸ ਮਨਜੂਰ ਕਰਵਾਏ ਗਏ ਹਨ, ਜਿਸ ਵਿੱਚ ਕੁੱਲ 91,67,822/- ਰੁਪਏ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ ਹੈ। ਇਹਨਾਂ ’ਚੋਂ ਮਿਤੀ 11/12/2020 ਥਾਣਾ ਸਦਰ ਫਰੀਦਕੋਟ, ਮਿਤੀ 21/08/2018 ਫਰੀਦਕੋਟ, 20/04/2019 ਥਾਣਾ ਜੈਤੋ ਵਿੱਚ ਦਰਜ ਹੋਏ ਐਨ.ਡੀ.ਪੀ.ਐੱਸ. ਐਕਟ ਦੇ ਕੇਸਾਂ ਦੇ ਮੁਲਜਮਾ ਦੀ ਜਾਇਦਾਦ ਦੀ ਕੀਮਤ ਲਗਭਗ 11 ਲੱਖ ਰੁਪਏ ਬਣਦੀ ਹੈ, ਜਿਸ ਨੂੰ ਪੱਕੇ ਤੌਰ ’ਤੇ ਜਬਤ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਮੁਤਾਬਿਕ ਬਾਕੀ ਮੁਕੱਦਮਿਆਂ ਵਿੱਚੋਂ 4 ਥਾਣਾ ਫਰੀਦਕੋਟ, 4 ਥਾਣਾ ਜੈਤੋ, 2 ਥਾਣਾ ਕੋਟਕਪੂਰਾ, 1 ਥਾਣਾ ਸਾਦਿਕ ਵਿਖੇ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ 88 ਕੇਸ ਦਰਜ ਕਰਕੇ 120 ਮੁਲਜਮਾ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜਿੰਨਾ ਤੋਂ 35,737 ਨਸ਼ੀਲੀਆਂ ਗੋਲੀਆਂ, 123 ਕਿੱਲੋ 900 ਗ੍ਰਾਮ ਚੂਰਾ ਪੋਸਤ, 11 ਕਿੱਲੋ 827 ਗ੍ਰਾਮ ਅਫੀਮ, 2 ਕਿੱਲੋ 281 ਗ੍ਰਾਮ ਹੈਰੋਇਨ, 12 ਕਿੱਲੋ 100 ਗ੍ਰਾਮ ਗਾਂਜਾ ਅਤੇ 38 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਸੰਗਠਿਤ ਅਪਰਾਧ ਮਾਮਲੇ ਵਿੱਚ 15 ਮੁਕੱਦਮੇ ਦਰਜ ਕਰਕੇ 75 ਜਦਕਿ ਅਸਲਾ ਐਕਟ ਦੇ 11 ਮਾਮਲਿਆਂ ਵਿੱਚ 23 ਮੁਲਜਮਾ ਨੂੰ ਗਿ੍ਰਫਤਾਰ ਕੀਤਾ ਗਿਆ। ਚੋਰੀ ਅਤੇ ਸਟਰੀਟ ਕ੍ਰਾਈਮ ਦੇ ਦੋਸ਼ ਹੇਠ 92 ਕੇਸ ਦਰਜ ਕਰਕੇ 103 ਮੁਲਜਮ ਗਿ੍ਰਫਤਾਰ ਕੀਤੇ ਗਏ। ਜਿੰਨਾ ਤੋਂ ਨਜਾਇਜ ਅਸਲਾ, ਚੋਰੀਸ਼ੁਦਾ ਮੋਟਰਸਾਈਕਲ ਅਤੇ ਹੋਰ ਸਮਾਨ ਤੇ ਨਗਦੀ ਵੀ ਬਰਾਮਦ ਹੋਈ।