ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਗਭਗ ਪਿਛਲੇ ਇੱਕ ਮਹੀਨੇ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ’ਚ ਕਸਮਕਸ ਚੱਲ ਰਹੀ ਸੀ। ਹੁਣ ਵੋਟਾਂ ਪੈ ਚੁੱਕੀਆਂ ਹਨ ਅਤੇ ਪੰਚ-ਸਰਪੰਚ ਚੁਣੇ ਜਾ ਚੁੱਕੇ ਹਨ। ਇਸ ਦੌਰਾਨ ਇਸ ਚੋਣ ਸਬੰਧੀ ਅਨੇਕਾਂ ਕਲਾਕਾਰਾਂ ਦੇ ਗੀਤ ਫਿਜਾ ਵਿੱਚ ਗੂੰਜਦੇ ਰਹੇ ਅਤੇ ਗੂੰਜ ਰਹੇ ਹਨ। ਇਨਾਂ ’ਚੋਂ ਪ੍ਰੀਵਾਰਿਕ ਨੋਕ-ਝੋਕ ਅਤੇ ਸਮਾਜਿਕ ਮਸਲਿਆਂ ਨਾਲ ਸਬੰਧਤ ਸਾਫ-ਸੁਥਰੇ ਗੀਤ ਗਾਉਣ ਵਾਲੀ ਜੋੜੀ ਰਾਜਾ ਮਰਖਾਈ ਅਤੇ ਬੀਬਾ ਦੀਪ ਕਿਰਨ ਦਾ ਦੋਗਾਣਾ ‘ਕੀੜਾ ਸਰਪੰਚੀ ਵਾਲਾ’ ਵੀ ਚੰਗੀ ਸੋਚ ਵਾਲੇ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਗੀਤ ਦੇ ਬੋਲ ਗਗਨ ਕਪੂਰੇ ਨੇ ਸਿਰਜੇ ਹਨ। ਕਿਉਂਕਿ ਅੱਜ ਕੱਲ ਇਹ ਸੌਕ ਬਹੁਤ ਮਹਿੰਗਾ ਅਤੇ ਘਾਟੇਵੰਦਾ ਸੌਦਾ ਹੈ ਇਸ ਲਈ ਮਾੜੀ ਪ੍ਰਕਿਰਿਆ ਤੋਂ ਬਹੁਤ ਸੀਮਿਤ ਅਤੇ ਸੋਹਣੇ ਸ਼ਬਦਾਂ ਰਾਹੀਂ ਗਗਨ ਕਪੂਰੇ ਨੇ ਸੁਚੇਤ ਕੀਤਾ ਹੈ। ਗਾਇਕ ਰਾਜਾ ਮਰਖਾਈ ਅਤੇ ਬੀਬਾ ਦੀਪ ਕਿਰਨ ਆਪਣੀ ਸਧਾਰਣ ਪੇਂਡੂ ਸੈਲੀ ਰਾਹੀਂ ਸਰੋਤਿਆਂ ਨੂੰ ਸੁੰਦਰ ਸੁਨੇਹਾ ਦੇਣ ’ਚ ਕਾਮਯਾਬ ਰਹੇ ਹਨ। ਰਾਜਾ ਮਰਖਾਈ ਅਤੇ ਬੀਬਾ ਦੀਪ ਕਿਰਨ ਨੇ ਇਸ ਦੋਗਾਣੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ ਦੇ ਬੋਲ ਸਮੇਂ ਅਨੁਸਾਰ ਬਹੁਤ ਹੀ ਢੁਕਵੇਂ ਹਨ। ਸੰਗੀਤ ਹਮੇਸ਼ਾਂ ਦੀ ਤਰਾਂ ਦਵਿੰਦਰ ਸੰਧੂ ਦਾ ਹੈ। ਡਇਰੈਕਸਨ ਮਸਹੂਰ ਡਾਇਰੈਕਟਰ ਜਗਦੇਵ ਟਹਿਣਾ ਜੀ ਦੀ ਹੈ। ਮੇਕਅਪ ਸੁਰਿੰਦਰ ਸੋਨੇ ਨੇ ਕੀਤਾ ਹੈ। ਗੀਤ ਦੇ ਬੋਲਾਂ ਅਨੁਸਾਰ ਢੁਕਵੀਂ ਵੀਡੀਓ ਰਾਜਾ ਫੋਟੋ ਸਟੂਡੀਓ ਜੀਰਾ ਵਲੋਂ ਤਿਆਰ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਪੇਸ਼ਕਸ਼ ਮੇਲਾ ਟੀ.ਵੀ. ਅਤੇ ਹਸਨ ਗਿੱਲ ਦੀ ਹੈ। ਉਮੀਦ ਹੈ ਇਹ ਗੀਤ ਸੁਣ ਕੇ ਕਈ ਉੁਮੀਦਵਾਰਾਂ ਦਾ ਮਨ ਬਦਲਿਆ ਹੋਵੇਗਾ। ਅਸੀਂ ਇਸ ਗਾਇਕ ਜੋੜੀ ਤੋਂ ਅੱਗੇ ਤੋਂ ਵੀ ਏਸੇ ਤਰਾਂ ਦੇ ਸਮਾਜ ਸੁਧਾਰਕ ਗੀਤਾਂ ਦੀ ਤਵੱਕੋ ਰੱਖਦੇ ਹਾਂ।

