
ਲੁਧਿਆਣਾ 31 ਦਸੰਬਰ (ਅਮਰੀਕ ਸਿੰਘ ਤਲਵੰਡੀ ਕਲਾਂ/ਵਰਲਡ ਪੰਜਾਬੀ ਟਾਈਮਜ਼)
ਦੋਸਤੋ ਕੱਲ੍ਹ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ(ਲੁਧਿਆਣਾ) ਵਿਖੇ ਲੋਕ ਕਲਾ ਮੰਚ ਦੀ ਨਾਟਕ ਟੀਮ ਨੇ ਸ਼੍ਰੀ ਹਰਕੇਸ਼ ਚੌਧਰੀ ਦੀ ਅਗਵਾਈ ਵਿੱਚ ਪ੍ਰਸਿੱਧ ਨਾਟਕਕਾਰ ਸ.ਗੁਰਸ਼ਰਨ ਸਿੰਘ ਜੀ ਦਾ ਲਿਖਿਆ ਨਾਟਕ ‘ਚੌਂਕ ਚਾਂਦਨੀ ਤੋਂ ਸਰਹਿੰਦ ਤੱਕ’ ਬਹੁਤ ਹੀ ਸਫਲਤਾ ਨਾਲ ਖੇਡਿਆ ਗਿਆ ਸੀ।ਸਾਰੇ ਦਰਸ਼ਕਾਂ ਨੇ ਇਸ ਨਾਟਕ ਨੂੰ ਬਿਨਾਂ ਅੱਖ ਝਮਕੇ ਭਾਵ ਸਾਹ ਰੋਕ ਕੇ ਵੇਖਿਆ ਸੀ ।ਦਰਸ਼ਕ ਐਨੇ ਮੰਤਰ ਮੁੱਗਧ ਹੋ ਗਏ ਸਨ ਕਿ ਉਹਨਾਂ ਨੂੰ ਸਟੇਜ਼ ਉੱਤੋਂ ਸ਼੍ਰੀ ਹਰਕੇਸ਼ ਚੌਧਰੀ ਜੀ ਨੇ ਆਵਜ਼ ਦੇ ਕੇ ਦੱਸਿਆ ਸੀ ਕਿ ਨਾਟਕ ਖਤਮ ਹੋ ਗਿਆ ਹੈ ਸਾਰੇ ਦਰਸ਼ਕ ਠਠੰਬਰ ਕਿ ਉੱਠੇ ਸਨ ਐਨੇ ਮੰਤਰ ਮੁਗਧ ਸਨ ਲਗਾਤਾਰ ਤਾੜੀ ਵਜ ਰਹੀ ਸੀ ਫੇਰ ਵੀ ਪ੍ਰਬੰਧਕਾਂ ਨੂੰ ਕਹਿਣਾ ਪਿਆ ਵਸ ਕਰੋ ਜੀ ਤੁਸੀਂ ਬਹੁਤ ਤਾੜੀ ਮਾਰ ਦਿੱਤੀ ਹੈ।ਸਮੇਂ- ਸਮੇਂ ਲੋਕ ਕਲਾ ਮੰਚ ਨੂੰ ਸਹਿਯੋਗ ਦੇਣ ਵਾਲੇ ਦਰਜਨ ਦੇ ਕਰੀਬ ਪੱਤਰਕਾਰਾਂ ਅਤੇ ਨਾਟਕ ਪ੍ਰੇਮੀਆਂ ਨੂੰ ਸ਼ਾਨਦਾਰ ਢੰਗ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।ਦੋਸਤੋ ਮੈਂ ਤਾਂ ਸ਼ਾਨਦਾਰ ਸਫਲ ਨਾਟਕ ਦੀਆਂ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਦੇ ਆਇਆ ਸੀ ਤੁਸੀਂ ਵੀ ਦਿਲ ਖੋਲ੍ਹ ਕੇ ਇਸ ਬਹੁਤ ਹੀ ਸਰਗਰਮ ਨਾਟਕ ਟੀਮ ਨੂੰ ਬਹੁਤ- ਬਹੁਤ ਮੁਬਾਰਕਾਂ ਦੇਵੋ ਜੀ ਤਾਂ ਕਿ ਆਉਣ ਵਾਲੇ ਸਮੇਂ ਅਜਿਹੇ ਹੋਰ ਸੁੰਦਰ ਨਾਟਕ ਦਰਸ਼ਕਾਂ ਨੂੰ ਵਿਖਾਉਂਦੇ ਰਹਿਣ।
