ਮੋਗਾ 4 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਅੱਜ ਸਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਮੋਗਾ ਵੱਲੋ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਰੰਗਮੰਚ ਦੀ ਉੱਘੀ ਅਦਾਕਾਰਾ ਦਲਜਿੰਦਰ ਡਾਲਾ ਵੱਲੋ ਕੀਤੀ ਗਈ, ਇਸ ਮੀਟਿੰਗ ਦਰਮਿਆਨ ਪੰਜਾਬ ਦੇ ਰੰਗਮੰਚ ਤੇ ਜੋ ਸਾਨੂੰ ਸੱਭਿਆਚਾਰ ਪਰੋਸਿਆ ਜਾ ਰਿਹਾ , ਉਸ ਦਾ ਬਦਲਵਾ ਰੂਪ ਕੀ ਹੋਵੇਗਾ ਕਿ ਪੰਜਾਬ ਦੀ ਜਵਾਨੀ ਆਪਣੀ ਮਿੱਟੀ ,ਸੱਭਿਆਚਾਰ ਤੇ ਸਾਡੇ ਮਹਾਨ ਸਹੀਦਾ ਦੇ ਵਿਚਾਰਾ ਨੂੰ ਨਾ ਭੁੱਲਣ ਆਪਣੀ ਵਿਰਾਸਤ ਤੇ ਇਤਿਹਾਸ ਨਾਲ ਜੁੜੇ ਰਹਿਣ , ਅਜਿਹੇ ਨਾਟਕ ਸਾਨੂੰ ਸਕੂਲਾਂ,ਕਾਲਜਾ , ਸੱਥਾ ਤੇ ਪਿੰਡਾਂ ਤੱਕ ਲੈ ਕੇ ਜਾਣੇ ਚਾਹੀਦੇ ਨੇ ਤਾਂ ਕਿ ਪੰਜਾਬ ਦੀ ਜਵਾਨੀ ਨਸ਼ਿਆ ‘ਚ ਪੈ ਕੇ ਆਪਣੇ ਆਪ ਨੂੰ ਬਿਮਾਰ ਨਾ ਸਮਝੇ ਭਲਕੇ ਸ਼ਹੀਦਾਂ ਦੇ ਸੁਪਨਿਆ ਨੂੰ ਪੂਰਾ ਕਰਨ ਬਾਰੇ ਸੋਚੇ ।
ਇਸ ਮੌਕੇ ਤੇ ਡਾਲਾ ਨੇ ਆਖਿਆ ਕਿ ਪਿੰਡ ਚੜਿੱਕ ਵਿੱਚ ਸਾਡੇ ਕੋਲ 15 ਮਰਲੇ ਦਾ ਪਲਾਟ ਪਿਆ ਹੈ ਜੋ ਸਾਨੂੰ ਮਰਹੂਮ ਸ੍ਰੀ ਕੇਵਲ ਕ੍ਰਿਸ਼ਨ ਬਾਂਸਲ ਦੀ ਯਾਦ ਵਿੱਚ ਉਹਨਾ ਦੇ ਪਰਿਵਾਰ ਵੱਲੋ ਸ਼ਹੀਦ ਭਗਤ ਸਿੰਘ ਕਲਾਂ ਮੰਚ ਨੂੰ ਨਾਟਘਰ ਤੇ ਲਾਇਬ੍ਰੇਰੀ ਉਸਾਰਨ ਲਈ ਕਿਸਾਨ ਮਜਦੂਰ ਇਨਕਲਾਬੀ ਧਿਰਾ ਦੀ ਹਜੂਰੀ ਵਿੱਚ ਸਪੁਰਦ ਕੀਤਾ ਗਿਆ ਸੀ , ਉਸ ਜਗਾਹ ਤੇ ਨਾਟ-ਘਰ ਤੇ ਲਾਇਬ੍ਰੇਰੀ ਦੀ ਉਸਾਰੀ ਕੀਤੀ ਜਾਵੇਂਗੀ ਤਾਂ ਕਿ ਨਸ਼ਿਆ ਵੱਲ ਜਾ ਰਹੀ ਜਵਾਨੀ ਨੂੰ ਚੰਗੀਆਂ ਕਿਤਾਬਾ ਤੇ ਪੰਜਾਬ ਦੇ ਇਤਿਹਾਸ ਨਾਲ ਜੋੜਿਆ ਜਾ ਸਕੇ ਕਿਉ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਇੱਕੋ ਇੱਕ ਰਾਹ ਐ ਚੰਗਾ ਸਾਹਿਤ।
ਇਸ ਮੌਕੇ ਤੇ ਲਾਡੀ ਮਾਣੂਕੇ ਨੇ ਬੋਲਦਿਆ ਕਿਹਾ ਕਿ ਗੰਦੇ -ਸੱਭਿਆਚਾਰ ਦਾ ਬਦਲ ਇਨਕਲਾਬੀ ਰੰਗਮੰਚ ਹੈ। ਉਹਨਾ ਕਿਹਾ ਕਿ ਨਾਟ-ਘਰ ਵਿੱਚ ਬੱਚਿਆ ਨੂੰ ਕਲਾ ਨਾਲ ਜੋੜਿਆ ਜਾਵੇਂਗਾ ਐਕਟਿੰਗ ਨਾਲ ਜੋੜ ਕਿ ਕੈਂਪ ਲਗਾਇਆ ਕਰਾਂਗੇ । ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਮੋਗਾ, ਪਿਛਲੇ 15 ਸਾਲਾਂ ਤੋਂ ਲਗਾਤਾਰ ਪਿੰਡ-ਪਿੰਡ ਤੇ ਸਕੂਲਾਂ ਜਾਕੇ ਕਿਸਾਨ ਮਜਦੂਰ ਯੂਨੀਅਨ ਲਈ ਲਗਾਤਾਰ ਨਾਟਕ ਕਰ ਰਿਹਾ ਹੈ। ਉਹਨਾਂ ਲੋਕਾ ਤੋਂ ਨਾਟਘਰ ਤੇ ਲਾਇਬ੍ਰੇਰੀ ਦੀ ਉਸਾਰੀ ਲਈ ਫੰਡ ਦੇਣ ਦੀ ਨਿੱਘੀ ਅਪੀਲ ਕੀਤੀ ਤਾਂ ਕਿ ਰੰਗਮੰਚ ਹੋਰ ਬੇਹਤਰ ਤਰੀਕੇ ਨਾਲ ਹੋ ਸਕੇ । ਸਾਰੇ ਰੰਗ ਮੰਚ ਤੇ ਕਿਤਾਬਾਂ ਨੂੰ ਅਥਾਹ ਪਿਆਰ ਮੁਹੱਬਤ ਕਰਨ ਵਾਲਿਆ ਨੂੰ ਪੁਰਜੋਰ ਅਪੀਲ ਹੈ ਓਹ ਉਭਰ ਕੇ ਸਾਹਮਣੇ ਆਉਣ।
ਇਸ ਮੌਕੇ ਤੇ ਲਾਡੀ ਰੋਡੇ ,ਨਿਰਮਲ ਬਾਘਾਪੁਰਾਣਾ,ਨਵਦੀਪ ਸਿੰਘ,ਹਰਪ੍ਰੀਤ ਕੌਰ,ਸਵਿੰਦਰਜੀਤ ਕੌਰ,ਰਾਜਿੰਦਰ ਰਾਹਤ,ਰਮਨ ਰਸੂਲਪੁਰ,ਇੰਦਰ ਨਿਹਾਲ ਸਿੰਘ ਵਾਲਾ,ਤੀਰਥ ਚੜਿੱਕ ਰੰਗਮੰਚ ਦੇ ਕਲਾਕਾਰ ਹਾਜ਼ਰ ਸਨ ।