ਰੋਪੜ, 03 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਮੋਬਾਇਲ ਫੋਨਾਂ ਅਤੇ ਇਲੈਕਟਰੋਨਿਕਸ ਵਸਤਾਂ ਦੀਆਂ ਵਾਜਬ ਕੀਮਤਾਂ ਅਤੇ ਗੁਣਵੱਤਾ ਲਈ ਪ੍ਰਸਿੱਧ ‘ਨਾਥ ਕਮਿਊਨੀਕੇਸ਼ਨ, ਰੋਪੜ’ ਨੂੰ ਕਲਰ ਵਿਜ਼ਨ ਐਲ.ਈ.ਡੀ. ਟੀ.ਵੀ. ਕੰਪਨੀ ਵੱਲੋਂ ਬੈਸਟ ਸੇਲਰ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਉਕਤ ਕੰਪਨੀ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ‘ਕੰਗਸ ਨਿਰਵਾਣਾ ਰਿਜ਼ੋਰਟ, ਹੁਸ਼ਿਆਰਪੁਰ’ ਵਿਖੇ ਰੱਖਿਆ ਗਿਆ। ਜਿਸ ਵਿੱਚ ਸਾਰੇ ਪੰਜਾਬ ਅਤੇ ਕੁੱਝ ਹਿਮਾਚਲ ਦੇ ਰਿਟੇਲਰਾਂ ਨੇ ਹਿੱਸਾ ਲਿਆ। ਜਿੱਥੇ ਕੰਪਨੀ ਦੇ ਨਵੇਂ ਉਤਪਾਦਾਂ, ਭਵਿੱਖੀ ਯੋਜਨਾਵਾਂ ਅਤੇ ਵਿਉਂਤਬੰਦੀ ਬਾਰੇ ਚਰਚਾ ਕੀਤੀ ਗਈ। ਇਸੇ ਦੌਰਾਨ ਕੰਪਨੀ ਐਮ.ਡੀ. ਦੀਪਕ ਕੁਮਾਰ ਨੇ ਨਾਥ ਕਮਿਊਨੀਕੇਸ਼ਨ ਨੂੰ ਭਰਭੂਰ ਸਲਾਘਾ ਕਰਦਿਆਂ ‘ਬੈਸਟ ਸੇਲਰ ਐਵਾਰਡ’ ਨਾਲ਼ ਨਿਵਾਜਿਆ। ਨਾਥ ਕਮਿਊਨੀਕੇਸ਼ਨ ਦੇ ਸੰਚਾਲਕ ਭੂਪੇਸ਼ ਕੁਮਾਰ ਕੰਪਨੀ ਦਾ ਸ਼ੁਕਰਾਨਾ ਕਰਦਿਆਂ ਉਹਨਾਂ ਦੇ ਉਤਪਾਦਾਂ ਦੀ ਵਧੀਆ ਗੁਣਵੱਤਾ ਅਤੇ ਵਾਜਬ ਰੇਟਾਂ ਬਾਰੇ ਚਾਨਣਾ ਪਾਇਆ। ਉਪਰੰਤ ਵਧੀਆ ਸਿਹਤ ਦੇ ਪ੍ਰਚਾਰ ਹਿੱਤ ਕ੍ਰਿਕਟ ਮੈਚ ਅਤੇ ਹੋਰ ਰੋਚਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
