ਪਟਿਆਲਾ 15 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਵਿਖੇ ਅੰਗਰੇਜੀ ਲੈਕਚਰਾਰਾਂ ਦੀ ਇੱਕ ਰੋਜ਼ਾ ਟਰੇਨਿੰਗ ਸਫਲਤਾਪੂਰਵਕ ਸੰਪੰਨ ਹੋਈ।ਇਸ ਟਰੇਨਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰਿਤੀ ਗੌੜ ਨੇ ਦੱਸਿਆ ਕਿ ਇਸ ਦੌਰਾਨ ਕਲਾਸ ਰੂਮ ਐਨਰਜਾਈਜ਼ਰ, ਟੰਗ ਟਵਿੱਸਟਰ, ਕਲਾਸ ਰੂਮ ਲੈਗੂਏਜ਼, ਫੋਨੈਟਿਕਸ, ਭਾਸ਼ਾ ਦੀਆਂ ਚਾਰ ਨਿਪੁੰਨਤਾਵਾਂ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਕਵਿਤਾ, ਕਹਾਣੀ, ਲੇਖ, ਨਾਟਕ, ਵਿਆਰਕਰਨ, ਸ਼ਬਦ ਭੰਡਾਰ, ਆਰਟੀਫਿਸ਼ਲ ਇੰਟੈਲੀਜੈੱਸੀ, ਭਾਵਨਾਤਕ ਵਿਚਾਰਧਾਰਾ ਦਾ ਪ੍ਰਸਾਰ ਕਰਨਾ ਆਦਿ ਬਾਰੇ ਅਧਿਆਪਕਾਂ ਨੂੰ ਦੱਸਿਆ ਗਿਆ।ਅਧਿਆਪਕਾਂ ਵੱਲੋਂ ਜਿਲ੍ਹਾ ਰਿਸੋਰਸ ਪਰਸਨ ਮਨੋਜ਼ ਕੁਮਾਰ (ਜਿਲ੍ਹਾ ਇੰਚਾਰਜ), ਯਾਦਵਿੰਦਰ ਕੁਮਾਰ, ਅਨੁਰਾਧਾ, ਵਰਿੰਦਰ ਸਹੋਤਾ, ਜ਼ਸਵੀਰ ਸਿੰਘ ਦੀ ਕਾਰਗੁਜਾਰੀ ਨੂੰ ਸਰਾਹਿਆ ਗਿਆ। ਡੀਆਰਸੀ ਲਲਿਤ ਮੋਦਗਿਲ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅੰਗਰੇਜੀ ਦੀ ਮਹੱਤਤਾ, ਇੰਗਲਿਸ ਸਰਕਲ ਦੀਆਂ ਗਤੀਵਿਧੀਆਂ, ਆਰਸੀਏ ਅਤੇ ਰੀਡ ਟੂ ਮੀ ਐਮ ਦੇ ਬਾਰੇ ਜਾਣਕਾਰੀ ਦਿੱਤੀ। ਇਸ ਟਰੇਨਿੰਗ ਪ੍ਰੋਗਰਾਮ ਦੀ ਸਫਲਤਾ ਵਿੱਚ ਸਕੂਲ ਪ੍ਰਿੰਸੀਪਲ ਸੀਮਾ ਉੱਪਲ, ਲੈਕਚਰਾਰ ਗਣਿਤ ਰਾਮ ਲਾਲ, ਦਿਗਵਿਜੈ ਸਿੰਗਲਾ, ਹਰਬੰਸ ਸ਼ਰਮਾ, ਚਮਨ ਸ਼ਰਮਾ ਅਤੇ ਹਿਮਾਂਸ਼ੂ ਅਗਰਵਾਲ ਬੀਆਰਸੀ ਦਾ ਸਹਿਯੋਗ ਰਿਹਾ।
