ਘੱਲ ਕਲਾਂ 11 ਮਾਰਚ (ਵਰਲਡ ਪੰਜਾਬੀ ਟਾਈਮਜ਼)
ਹਾਲ ਹੀ ਵਿੱਚ ਇੰਟਰਨੈਸ਼ਨਲ ਕਵੀਸ਼ਰੀ ਜੱਥਾ ਜਾਗੋ ਲਹਿਰ ਘੱਲ ਕਲਾਂ ਦਾ ਨਵਾਂ ਧਾਰਮਿਕ ਟ੍ਰੈਕ ਨਿਮਾਣਿਆਂ ਦਾ ਮਾਨ ਰਿਲੀਜ਼ ਹੋਇਆਂ ਹੈ ਜਿਸਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ।ਗੀਤ ਦੇ ਪ੍ਰੋਡਿਊਸਰ ਪਰਦੀਪ ਸਿੰਘ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸੁੱਖ ਸਿੱਧੂ ਵੱਲੋਂ ਕੀਤਾਂ ਗਿਆ ਹੈ ਜਦ ਕਿ ਗੀਤ ਨੂੰ ਢਾਡੀ ਜਤਿੰਦਰ ਸਿੰਘ ਨੂਰਪੁਰੀ ਨੇ ਲਿਖਿਆ ਹੈ ਵੀਡੀਓ ਪ੍ਰਗਟ ਮੁੱਦਕੀ ਹੁਰਾਂ ਵੱਲੋਂ ਕੀਤਾਂ ਗਿਆ ਹੈ। ਪਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਜੱਥੇ ਦੇ ਪਹਿਲਾਂ ਆ ਚੁੱਕੇ ਬੀਰ ਰਸ ਵਾਲੇ ਟ੍ਰੈਕ ਸਟੇਟਹੁੱਡ,ਭੁਝੰਗੀ,ਕਾਲ ਅੱਪ ਨੂੰ ਸਰੋਤਿਆਂ ਵੱਲੋਂ ਖ਼ੂਬ ਕਬੂਲਿਆ ਗਿਆਂ ਸੀ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਟ੍ਰੈਕ ਜਿਵੇਂ ਕਿ ਪ੍ਰਸਿੱਧ ਲਿਖਾਰੀ ਕੋਮਲ ਆਲਮਵਾਲਾ ਤੇ ਮਸ਼ਹੂਰ ਲਿਖਾਰੀ ਚਰਨ ਲਿਖਾਰੀ ਹੁਰਾਂ ਦੇ ਲਿਖੇ ਹੋਏ ਗੀਤ ਕਵੀਸ਼ਰ ਜੱਥੇ ਦੀ ਅਵਾਜ਼ ਵਿੱਚ ਜਲਦ ਰਿਲੀਜ਼ ਕੀਤੇ ਜਾਣਗੇ।