
ਪ੍ਰਭਲੀਨ ਕੌਰ ਪੁੱਤਰੀ ਡਾ. ਕਮਲਪ੍ਰੀਤ ਕੌਰ/ਪਰਮਿੰਦਰ ਸਿੰਘ (ਸੂਬਾ ਪ੍ਰਧਾਨ, ਨਸ਼ਾ ਛੜਾਊ ਮੁਲਾਜ਼ਮ ਯੂਨੀਅਨ ਪੰਜਾਬ) ਵਾਸੀ ਸਮਾਣਾ ਨੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਵਿਚ ਪੜ੍ਹਦਿਆ ਅੰਗਰੇਜ਼ੀ ਅਤੇ ਗਣਿਤ ਦੇ ਓਲੰਪਿਆਡ ਇਮਤਿਹਾਨ ਵਿਚ ਪੂਰੇ ਭਾਰਤ ਵਿਚ ਚੌਥਾ ਸਥਾਨ ਤੇ ਪੰਜਾਬ ਅਤੇ ਨੌਰਥ ਜੋਨ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅਸੀਂ ਪ੍ਰਭਲੀਨ ਕੌਰ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।