ਦੁਕਾਨਦਾਰਾਂ ਦੇ ਸਬਰ ਦਾ ਭਰਿਆ ਪਿਆਲਾ, ਪੁਲਿਸ ਪ੍ਰਸ਼ਾਸ਼ਨ ਖਿਲਾਫ ਕੀਤੀ ਨਾਹਰੇਬਾਜੀ
ਕੋਟਕਪੂਰਾ/ਸਾਦਿਕ, 24 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਦੇ ਚੋਰਾਂ ਅਤੇ ਲੁਟੇਰਿਆਂ ਖਿਲਾਫ ਸਖਤੀ ਦੇ ਦਾਅਵਿਆਂ ਦੇ ਬਾਵਜੂਦ ਵਾਪਰ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਬਰਦਾਸ਼ਤ ਕਰਨੀਆਂ ਔਖੀਆਂ ਹੋ ਰਹੀਆਂ ਹਨ, ਕਿਉਂਕਿ ਹੁਣ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ। ਬੀਤੀ ਰਾਤ ਸਾਦਿਕ ਫਿਰੋਜਪੁਰ ਸੜਕ ’ਤੇ ਅਣਪਛਾਤੇ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਮਹੀਨੇ ’ਚ ਹੋਈਆਂ ਅਨੇਕਾਂ ਚੋਰੀਆਂ ਤੋਂ ਦੁਖੀ ਵਪਾਰ ਮੰਡਲ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਵਲੋਂ ਹੰਗਾਮੀ ਮੀਟਿੰਗ ਕਰਨ ਉਪਰੰਤ ਦੁਕਾਨਦਾਰਾਂ ਨੇ ਪੁਲਸ ਪ੍ਰਸਾਸ਼ਨ ਖਿਲਾਫ ਸਾਦਿਕ ਦੇ ਮੇਨ ਚੌਕ ਵਿੱਚ ਮੁਰਦਾਬਾਦ ਦੇ ਨਾਅਰੇ ਅਰਥਾਤ ਨਾਹਰੇਬਾਜੀ ਕਰਨ ਉਪਰੰਤ 3 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਹੁੰਦੀਆਂ ਚੋਰੀਆਂ ਨੂੰ ਨਾ ਰੋਕਿਆ, ਚੋਰਾਂ ਨੂੰ ਗਿ੍ਰਫਤਾਰ ਨਾ ਕੀਤਾ, ਦਾਣਾ ਮੰਡੀ ਵਿੱਚ ਗੈਰ ਤਰੀਕੇ ਨਾਲ ਬੈਠੇ ਝੁੱਗੀਆਂ ਵਾਲਿਆਂ ਨੂੰ ਨਾ ਉਠਾਇਆ ਤਾਂ ਬੁੱਧਵਾਰ ਨੂੰ ਸਮੁੱਚਾ ਬਜਾਰ ਅਤੇ ਮੇਨ ਚੌਂਕ ਬੰਦ ਕਰਕੇ ਪ੍ਰਸਾਸ਼ਨ ਵਿਰੁੱਧ ਰੋਸ ਜਾਹਿਰ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ, ਸੁਖਵਿੰਦਰ ਸੁੱਖੀ, ਗੋਰਾ ਕੁਮਾਰ, ਸੰਜੀਵ ਪਟਵਾਰੀ, ਗੁਰਸੇਵਕ ਰਾਮ ਸ਼ਰਮਾ, ਬਲਜਿੰਦਰ ਸਿੰਘ ਭੁੱਲਰ, ਜਗਨਾਮ ਸਿੰਘ, ਹਰਜਿੰਦਰ ਸਿੰਘ ਚੌਹਾਨ, ਡਾ. ਹਰਨੇਕ ਸਿੰਘ ਭੁੱਲਰ, ਗੋਰਾ ਨਰੂਲਾ, ਪਰਦੀਪ ਗੱਖੜ, ਦੀਪ ਸੇਠ, ਨਸੀਬ ਸੇਠੀ, ਸੁਖਮੰਦਰ ਸਿੰਘ, ਜਗਦੇਵ ਸਿੰਘ ਢਿੱਲੋਂ, ਬਿੱਟੂ ਮੋਂਗਾ, ਰਮਨ ਨਰੂਲਾ, ਗੁਰਪ੍ਰੀਤ ਕੁਮਾਰ, ਰਵੀ ਛਾਬੜਾ, ਪਿ੍ਰਤਪਾਲ ਸਿੰਘ ਢਿੱਲੋਂ, ਸੰਜੀਵ ਚਾਵਲਾ ਆਦਿ ਵੀ ਹਾਜਰ ਸਨ।