ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀਆਂ ਬੇਮਿਸਾਲ ਪ੍ਰਾਪਤੀਆਂ ਹਿੱਤ ਤਿੰਨ ਹੋਣਹਾਰ ਵਿਦਿਆਰਥੀ-ਨਮਨ ਗੇਰਾ, ਅਨਮੋਲ ਸਿੰਘ ਅਤੇ ਅਭੀਦੀਪ ਸਿੰਘ ਤਿਰੁਚਿਰਾਪੱਲੀ ਤਾਮਿਲਨਾਡੂ ਵਿਖੇ ਆਯੋਜਿਤ ਨੈਸ਼ਨਲ ਡਾਇਮੰਡ ਜੁਬਲੀ ਜੰਬੂਰੀ ਕੈਂਪ ਵਿੱਚ ਛਾਏ ਰਹੇ। ਇੰਚਾਰਜ ਮੈਡਮ ਵੀਰਪਾਲ ਕੌਰ ਦੀ ਅਗਵਾਈ ਹੇਠ ਗਲੋਬਲ ਵਿਲੇਜ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀਆਂ ਨੇ 17 ਸਥਾਈ ਟੀਚਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਨੈਸ਼ਨਲ ਪੱਧਰੀ ਕੈਂਪ ਦੌਰਾਨ ਦੇਸ਼ ਦੇ ਸਾਰੇ ਰਾਜਾਂ ਦੇ ਸੱਭਿਆਚਾਰਕ ਲੋਕਨਾਚ ਕਰਵਾਏ ਗਏ, ਜਿਸ ਦੇ ਅੰਤਰਗਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਲੋਕ ਨਾਚ ਭੰਗੜਾ ਪਹਿਲ ਦੇ ਆਧਾਰ ’ਤੇ ਚੁਣਿਆ ਗਿਆ। ਕੈਂਪ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਤਮ ਪ੍ਰਦਰਸ਼ਨ ਲਈ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। ਪੰਜਾਬ ਰਾਜ ਤੋਂ ਬਾਹਰ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਰਾਸ਼ਟਰੀ ਪੱਧਰ ਦੀਆਂ ਉਪਲਬਧੀਆਂ ’ਤੇ ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਵਧਾਈ ਦਿੱਤੀ।