ਫਰੀਦਕੋਟ, 22 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਨੋ ਬੈਗ ਡੇ, ਮਾਊਂਟ ਲਰਨਿੰਗ ਸਕੂਲ ਨੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ ਹੈ। ਮਾਊਂਟ ਲਰਨਿੰਗ ਸਕੂਲ ਨੇ ਹਰ ਸ਼ਨੀਵਾਰ ਨੂੰ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਲਈ ਇੱਕ ਨਵਾਂ ਕਦਮ ਚੁੱਕਿਆ ਹੈ। ਹਰ ਸ਼ਨੀਵਾਰ, ਹਫਤੇ ਵਿੱਚ ਇੱਕ ਵਾਰ, ਬੱਚਿਆਂ ਨੂੰ ਬੈਗ ਦੇ ਬੋਝ ਤੋਂ ਮੁਕਤ ਕੀਤਾ ਜਾਂਦਾ ਹੈ। ਸਕੂਲ ਵਲੋਂ ਬੱਚਿਆਂ ਲਈ ਨਵੀਆਂ ਗਤੀਵਿਧੀਆਂ ਸਿਖਾਈਆਂ ਜਾਂਦੀਆਂ ਹਨ। ਜਿਸ ਵਿੱਚ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਤੌਰ ’ਤੇ ਵਧੀਆ ਵਿਕਾਸ ਹੁੰਦਾ ਹੈ। ਸਕੂਲ ਵਿੱਚ ਬੱਚਿਆਂ ਨੂੰ ਕਲਾ, ਖੇਡਾਂ, ਡਾਂਸ, ਕੰਪਿਊਟਰ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਖੇਡਾਂ ਰਾਹੀਂ ਬੱਚਿਆਂ ਨੂੰ ਅੰਗਰੇਜੀ ਅਤੇ ਗਣਿਤ ਦੇ ਸੰਕਲਪਾਂ ਨੂੰ ਸਮਝਾਇਆ ਜਾਂਦਾ ਹੈ। ਬੱਚੇ ਬੜੇ ਉਤਸਾਹ ਜਾਂ ਦਿਲਚਸਪੀ ਨਾਲ ਕੰਮ ਕਰਦੇ ਹਨ। ਸਕੂਲ ਮੁਖੀ ਮੈਡਮ ਸੀਮਾ ਗੁਲਾਟੀ ਵਲੋਂ ਬੱਚਿਆਂ ਦੇ ਭਵਿੱਖ ਲਈ ਬਣਾਈਆਂ ਯੋਜਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਅੱਜ ਤੋਂ ਕੱਲ ਤੱਕ ਬਦਲਦੇ ਸਮੇਂ ’ਚ ਸਿੱਖਿਆ ਦਾ ਰੂਪ ਵੀ ਬਦਲ ਰਿਹਾ ਹੈ ਅਤੇ ਸਾਨੂੰ ਵੀ ਇਸ ਬਦਲਦੇ ਰੂਪ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਮੈਡਮ ਸੀਮਾ ਗੁਲਾਟੀ ਜੀ ਨੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਬੱਚਿਆਂ ਨੂੰ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੱਤੀ।