ਮੋਗਾ, 21 ਜੂਨ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪਵਨਜੀਤ ਕੌਰ ਧਾਲੀਵਾਲ ਪ੍ਰੈਜੀਡੈਂਟ ਇਫਵੋ ਅਤੇ ਪ੍ਰੋਗਰਾਮ ਇੰਚਾਰਜ ਓਨਟੈਰੀਓ ਫਰੈਂਡਸ ਕਲੱਬ, ਕਨੇਡਾ ਨੇ ਖੁਦ ਆਪਣੇ ਘਰ ਨਰਸਰੀ ਸ਼ੁਰੂ ਕੀਤੀ। ਪੌਦੇ ਲਗਾਏ ਅਤੇ ਆਪਣੇ ਪਿੰਡ ਦੇ ਲੋਕਾਂ ਵਿੱਚ ਪੌਦੇ ਵੰਡ ਕੇ ਮਨਾਇਆ ਜਨਮਦਿਨ। ਉਹਨਾਂ ਨੇ ਦੱਸਿਆ ਕਿ ਪੌਦਿਆਂ ਨਾਲ ਉਹਨਾਂ ਦਾ ਮੋਹ ਬਚਪਨ ਤੋਂ ਹੀ ਆ, ਚਾਹੇ ਉਹ ਸਜਾਵਟੀ ਬੂਟੇ ਆ, ਭਾਵੇਂ ਫ਼ਲਦਾਰ ਜਾਂ ਛਾਂ ਦਾਰ, ਹਰ ਰੁੱਖ ਬਾਰੇ ਜਾਣਨ ‘ਚ ਹਮੇਸ਼ਾ ਰੁਚੀ ਰੱਖਦੀ ਆਈ ਹਾਂ। ਆਪਣੀ ਖੁਸ਼ੀ ਵਿੱਚ ਹੱਥੀਂ ਲਾਏ ਪੌਦਿਆਂ ਨੂੰ ਖੁਸ਼ ਹੁੰਦੇ ਤੇ ਨੱਚਦੇ- ਝੂਮਦੇ ਦੇਖਿਆ ਹੈ ਅਤੇ ਦੁੱਖ ਵਿੱਚ ਅਫ਼ਸੋਸ ਮਨਾਉਂਦੇ ਮਹਿਸੂਸ ਕੀਤਾ ।ਜਿਆਦਾਤਰ ਡਾਕਟਰ ਦੇ ਜਾਂਦਿਆਂ-ਆਉਂਦਿਆਂ ਰਸਤੇ ਵਿਚਲੀ ਕਿਸੇ ਨਾ ਕਿਸੇ ਨਰਸਰੀ ਤੋਂ ਖਰੀਦ ਕੇ ਆਪਣੇ ਘਰ ਪੌਦਿਆਂ ਵਿੱਚ ਵਾਧਾ ਕੀਤਾ। ਇਸ ਤੋਂ ਇਲਾਵਾ ਹਰ ਵਰ੍ਹੇ ਜਨਮ ਦਿਨ ਤੇ ਪੌਦਾ ਲਗਾਉਣ ਲਈ ਸਕੂਲ ਦੇ ਬੱਚਿਆਂ ਨੂੰ ਵੀ ਪ੍ਰੇਰਤ ਕਰਨਾ। ਅੱਜ ਸਵੇਰੇ ਮਨ ‘ਚ ਖਿਆਲ ਆਇਆ ਕਿ ਕਿਉਂ ਨਾ ਅੱਜ ਜਨਮ ਦਿਨ ਤੇ ਫ਼ਲਦਾਰ ਤੇ ਛਾਂਦਾਰ ਪੌਦਿਆਂ ਦੀ ਨਰਸਰੀ ਦੀ ਸ਼ੁਰੂਆਤ ਕੀਤੀ ਜਾਵੇ।ਜਿਸ ਵਿੱਚ ਪੌਦਿਆਂ ਨੂੰ ਖੁਦ ਤਿਆਰ ਕਰਕੇ ਵਾਧਾ ਕੀਤਾ ਜਾਵੇ ਅਤੇ ਵੰਡਿਆ ਜਾਵੇ। ਇਸੇ ਵਿਚਾਰ ਨੇ ਜਨਮ ਦਿੱਤਾ ਇਫਵੋ ਨਰਸਰੀ ਨੂੰ।ਆਓ ਸਾਰੇ ਮਿਲ ਕੇ ਵਾਤਾਵਰਣ ਨੂੰ ਬਚਾਉਣ ਲਈ ਕਦਮ ਉਠਾਈਏ। ਗਰਮੀਆਂ ਦਾ ਤਾਪਮਾਨ ਦਿਨ ਪ੍ਰਤੀ ਦਿਨ ਉੱਚ ਡਿਗਰੀ ਤੱਕ ਪਹੁੰਚ ਗਿਆ , ਜੇਕਰ ਅਸੀਂ ਅਜੇ ਵੀ ਸੁਚੇਤ ਨਹੀਂ ਹੋਏ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਧਰਤੀ ਨੂੰ ਬਚਾਉਣ ਅਤੇ ਇਸ ਤੇ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਇਸ ਦੀ ਸ਼ੁਰੂਆਤ ਹਰੇਕ ਵਿਅਕਤੀ ਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ।