ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਡਾ. ਰਾਜੇਸ਼ ਨਾਰੰਗ ਮੁੱਖ ਕਾਰਜਕਾਰੀ ਅਫਸਰ ਗਊ ਸੇਵਾ ਕਮਿਸ਼ਨ ਦੀ ਰਹਿਨੁਮਾਈ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਡਾ. ਸੁਰਜੀਤ ਮੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਵੱਲੋਂ ਰਾਧਾ ਕ੍ਰਿਸ਼ਨ ਮਿੱਤਰ ਮੰਡਲ ਗੋਪਾਲ ਗਊਸ਼ਾਲਾ ਸਿੱਖਾਂਵਾਲਾ ਰੋਡ ਕੋਟਕਪੂਰਾ ਨੇੜੇ ਬਿਰਧ ਆਸ਼ਰਮ ਜ਼ਿਲਾ ਫ਼ਰੀਦਕੋਟ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕੁੱਲ 25000 ਦੀ ਦਵਾਈ ਗਊ ਸੇਵਾ ਕਮਿਸ਼ਨ ਵੱਲੋਂ ਗਊਸ਼ਾਲਾ ਨੂੰ ਮੁਫ਼ਤ ਦਿੱਤੀ ਗਈ। ਇਸ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਜਸਵਿੰਦਰ ਗਰਗ ਏ.ਡੀ.ਏ.ਐੱਚ., ਡਾ. ਅਮਰਿੰਦਰ ਸਿੰਘ ਸੰਧੂ (ਵੀ.ਓ), ਡਾ. ਵਿਕਾਸ ਗੁਪਤਾ (ਵੀ.ਓ), ਡਾ. ਰਵੀ ਕੁਲਭੂਸ਼ਨ (ਵੀ.ਓ), ਸ਼੍ਰੀ ਜਸਪਾਲ ਸਿੰਘ (ਐੱਸ.ਵੀ.ਆਈ), ਸ਼੍ਰੀ ਜਿੰਮੀ ਚੋਪੜਾ (ਵੀ.ਆਈ), ਗਊਸ਼ਾਲਾ ਪ੍ਰਬੰਧਕ ਸ੍ਰੀ ਰਜਿੰਦਰ ਦਿਓੜਾ, ਸ੍ਰੀ ਸੋਮ ਨਾਥ ਕੌੜਾ, ਮਹਾਵੀਰ ਪ੍ਰਸਾਦ ਬਾਂਸਲ, ਪ੍ਰੀਤਮ ਬਾਂਸਲ, ਪ੍ਰਦੀਪ ਚੋਪੜਾ, ਸੌਰਵ ਅਗਰਵਾਲ, ਸੰਜੇ ਗੋਇਲ, ਹਰਕੇਸ਼ ਬਾਂਸਲ ਵਲੋਂ ਸ਼ਮੂਲੀਅਤ ਕੀਤੀ ਗਈ। ਗਊਸ਼ਾਲਾ ਪ੍ਰਬੰਧਕਾਂ ਵਲੋਂ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ ਗਿਆ।

