ਸਰੀ, 18 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦਾ ਪ੍ਰਬੰਧ ਸੰਭਾਲ ਰਹੀ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਜਨਰਲ ਮੀਟਿੰਗ ਐਤਵਾਰ ਨੂੰ ਹੋਈ, ਜਿਸ ਵਿੱਚ ਸਾਲ 2026 ਅਤੇ 2027 ਲਈ ਸੁਸਾਇਟੀ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ।
ਮੀਟਿੰਗ ਸਿੱਖ ਮਰਿਆਦਾ ਅਨੁਸਾਰ ਅਰਦਾਸ ਨਾਲ ਸ਼ੁਰੂ ਹੋਈ। ਚੋਣ ਪ੍ਰਕਿਰਿਆ ਚੋਣ ਅਧਿਕਾਰੀ ਸੁਰਿੰਦਰ ਸਿੰਘ ਗਹੀਰ ਦੀ ਦੇਖਰੇਖ ਹੇਠ ਨਿਯਮਾਂ ਅਨੁਸਾਰ ਅਤੇ ਸ਼ਾਂਤੀਪੂਰਕ ਢੰਗ ਨਾਲ ਸੰਪੰਨ ਕਰਵਾਈ ਗਈ। ਸਰਬਸੰਮਤੀ ਨਾਲ ਨਵੀਂ ਚੁਣੀ ਗਈ ਕਾਰਜਕਾਰੀ ਕਮੇਟੀ ਲਈ ਪ੍ਰਧਾਨ ਬਲਬੀਰ ਸਿੰਘ ਚਾਨਾ, ਸੀਨੀਅਰ ਮੀਤ ਪ੍ਰਧਾਨ ਦੀਪ ਸਿੰਘ ਕਲਸੀ, ਮੀਤ ਪ੍ਰਧਾਨ ਕਿਰਪਾਲ ਸਿੰਘ ਧਿੰਜਲ; ਸਕੱਤਰ ਚਰਨਜੀਤ ਸਿੰਘ ਮਰਵਾਹਾ, ਸੀਨੀਅਰ ਮੀਤ ਸਕੱਤਰ ਮਨਜੀਤ ਸਿੰਘ ਵਾਹਰਾ, ਮੀਤ ਸਕੱਤਰ ਹਰਜੀਤ ਸਿੰਘ ਸੇਹਰਾ; ਖ਼ਜ਼ਾਨਚੀ ਦਵਿੰਦਰ ਸਿੰਘ ਜੱਬਲ, ਸੀਨੀਅਰ ਮੀਤ ਖ਼ਜ਼ਾਨਚੀ ਮਨਜੀਤ ਸਿੰਘ ਮੁੱਧਰ, ਮੀਤ ਖ਼ਜ਼ਾਨਚੀ ਅਮਰੀਕ ਸਿੰਘ ਭੱਚੂ ਅਤੇ ਪਬਲਿਕ ਰਿਲੇਸ਼ਨ ਦੀ ਜ਼ਿੰਮੇਵਾਰੀ ਸੁਰਿੰਦਰ ਸਿੰਘ ਜੱਬਲ ਨੂੰ ਸੌਂਪੀ ਗਈ।
ਕਾਰਜਕਾਰੀ ਮੈਂਬਰਾਂ ਵਜੋਂ ਅਮਰਜੀਤ ਸਿੰਘ ਬਰਮੀ, ਹਰਭਜਨ ਸਿੰਘ ਭੱਚੂ, ਸੁਖਵਿੰਦਰ ਸਿੰਘ ਭਾਰਜ, ਬਲਵਿੰਦਰ ਸਿੰਘ ਕਲਸੀ ਅਤੇ ਧਰਮ ਸਿੰਘ ਪਨੇਸਰ ਸ਼ਾਮਲ ਹਨ। ਇਸ ਤੋਂ ਇਲਾਵਾ ਟਰਸਟੀ ਵਜੋਂ ਇਕ ਸਾਲ ਲਈ ਰਵਿੰਦਰ ਸਿੰਘ ਬਰਜਸ ਅਤੇ ਗੁਰਵਿੰਦਰ ਸਿੰਘ ਗਹੀਰ, ਜਦਕਿ ਦੋ ਸਾਲਾਂ ਲਈ ਜਸਵੰਤ ਸਿੰਘ ਜੰਡੂ, ਗੁਰਨਾਮ ਸਿੰਘ ਕਲਸੀ ਅਤੇ ਤਰਸੇਮ ਸਿੰਘ ਵਿਰਦੀ ਨੂੰ ਨਿਯੁਕਤ ਕੀਤਾ ਗਿਆ।
