ਫ਼ਰੀਦਕੋਟ 10 ਅਪ੍ਰੈਲ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਪਹਿਲਾ ਪੰਜਾਬੀ ਸੱਭਿਆਚਾਰਕ ਮੇਲਾ ਫਿਰੋਜ਼ਪੁਰ ਰੋੜ ਨੇੜੇ ਸਬਜੀ ਮੰਡੀ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ। ਇਹ ਓਸ ਮਹਰੂਮ ਦੋਗਾਣਾ ਜੋੜੀ ਨੂੰ ਸਮਰਪਿਤ ਹੈ , ਜਿੰਨਾ ਨੂੰ ਪੰਜਾਬ ਹੀ ਨਹੀ ਦੁਨੀਆ ਭਰ ਵਿੱਚ ਆਪਣੇ ਮਕਬੂਲ ਗੀਤਾਂ ਕਰਕੇ ਜਾਣਿਆ ਜਾਂਦਾ ਹੈ , ਓਸ ਮਹਰੂਮ ਪ੍ਰਸਿੱਧ ਦੋਗਾਣਾ ਜੋੜੀ “ਬੀਬਾ ਅਮਰਜੋਤ ਕੌਰ ਤੇ ਅਮਰ ਸਿੰਘ ਚਮਕੀਲਾ ਜੀ” ਜੋ ਕਿ ਆਤੰਕਵਾਦ ਦੀ ਭੇਂਟ ਚੜ੍ਹੀ, ਅੱਜ ਵੀ ਓਨਾਂ ਦੇ ਮਕਬੂਲ ਗੀਤ ਸੰਗੀਤਕ ਪ੍ਰੇਮੀਆ ਦੇ ਦਿਲ ਤੇ ਰਾਜ ਕਰਦੇ ਹਨ। ਜੇਕਰ ਓਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ‘ਕੀ ਜੋਰ ਗਰੀਬਾਂ ਦਾ’ ,ਧੋਖਾ ਨਹੀ ਕਮਾਈਦਾ, ਬਾਬਾ ਤੇਰਾ ਨਨਕਾਣਾ,ਮੇਰਾ ਜੀ ਕਰਦਾ, ਅੱਜ ਚੱਕਾ ਜਾਮ ਕਰਾਤਾ, ਪਾਣੀ ਦਿਆ ਬੁਲਬੁਲਿਆ ਤੇ ਪਹਿਲੇ ਲਲਕਾਰੇ ਨਾਲ ਮੈ ਡਰ ਗਈ ਆਦਿ ਗਈ ਆਪਣਾ ਸੁਮਾਰ ਕਰਵਾਉਂਦੇ ਹਨ ।
ਇਹ ਸੱਭਿਆਚਾਰਕ ਮੇਲਾ ਓਨਾਂ ਦੀ ਵੱਡੀ ਭੈਣ ਜਸਵੰਤ ਕੌਰ ਜੀ , ਲੋਕ ਗਾਇਕ ਬੋਹੜ ਬਰਾੜ, ਲੋਕ ਗਾਇਕਾ ਪਾਲਜੀਤ ਬਰਾੜ , ਲੋਕ ਗਾਇਕ ਸਿਮਰ ਹੱਸਣ ਭੱਟੀ ਤੇ ਜਤਿੰਦਰ ਜੋਤੀ ਸਮੁੱਚੀ ਟੀਮ ਦੀ ਯੋਗ ਅਗਵਾਈ ਹੇਠ 12 ਅਪ੍ਰੈਲ ਦਿਨ ਐਤਵਾਰ ਨੂੰ ਹੋਣ ਜਾ ਰਿਹਾ।
ਓਨਾ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ , ਇਸ ਸਮੇ ਪੰਜਾਬ ਦੇ ਮੰਝੇ ਲੋਕ ਗਾਇਕ ਆਪਣੇ ਬਾਕਮਾਲ ਖੂਬਸੂਰਤ ਗੀਤਾਂ ਨਾਲ ਸਰੋਤਿਆ ਦਾ ਮਨੋਰੰਜਨ ਕਰਨਗੇ। ਇਸ ਸਮੇ ਮਹਰੂਮ ਦੋਗਾਣਾ ਜੋੜੀ ਬੀਬਾ ਅਮਰਜੋਤ ਕੌਰ ਤੇ ਅਮਰ ਚਮਕੀਲਾ ਜੀ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ।
ਇਸ ਸਮੇ ਪਹੁੰਚ ਰਹੀਆਂ ਦੋਗਾਣਾ ਜੋੜੀਆਂ ਵਿੱਚ ਜੈਮਲ ਚਮਕੀਲਾ ਤੇ ਰੀਆਂ ਸੰਧੂ ,ਚਮਕ ਚਮਕੀਲਾ ਤੇ ਸੁਖਜੀਤ ਕੌਰ, ਕਿੱਕਰ ਡਾਲੇਵਾਲਾ, ਬੋਹੜ ਬਰਾੜ ਤੇ ਪਾਲਜੀਤ ਬਰਾੜ, ਕਾਬਲ ਬਰਾੜ ਤੇ ਸੁਖਪ੍ਰੀਤ ਕੌਰ, ਬਿੱਲਾ ਮਾਣੇਵਾਲੀਆਂ ਤੇ ਸਿਮਰਪ੍ਰੀਤ, ਪਿੰਦਰ ਰਾਜਸਥਾਨੀ ਤੇ ਸੋਹਲਪਰੀਤ ,ਪਾਲ ਰਸੀਲਾ, ਗੁਰਸੇਵਕ ਮਾਨ ਤੇ ਸਪਨਾ ਮਾਨ,ਗੋਗੀ ਟਿਵਾਣਾ ਤੇ ਕੌਰ ਪ੍ਰੀਤ, ਪ੍ਰਗਟ ਭੁੱਲਰ, ਬਲਜੀਤ ਘਾਰੂ ਤੇ ਸਤਿੰਦਰ ਕੌਰ, ਚਮਕੌਰ ਤੇ ਮਿਸ ਨਵ ਜੀ, ਤਾਰੀ ਗੋਲੇਵਾਲੀਆਂ ਤੇ ਅਰਸ਼ਦੀਪ ਸਫ਼ਰੀ, ਜਗਮੀਤ ਚਮੇਲੀ, ਅਮਰੀਕ ਕੰਮੇਆਣਾ, ਜੀ ਚਮਕੀਲਾ, ਸਿਮਰ ਹੱਸਣ ਭੱਟੀ, ਕਾਕਾ ਨੂਰ, ਮਿਸ ਕਮਲ , ਸੋਹਣ ਸਿੰਘ ਭਾਮੀਆਂ , ਪਰਮਜੀਤ ਸਿੰਘ ਤੇ ਵਿਜੈ ਸੁੰਦਰ ਜੀ।
ਇਸ ਸੱਭਿਆਚਾਰਕ ਮੇਲੇ ਦਾ ਲਾਈਵ “ਵੀਰੂ ਰੋਮਾਣਾ ਜੀ” ਵੱਲੋ ਆਪਣੇ ਚੈਨਲ ਤੇ ਕੀਤਾ ਜਾਵੇਗਾ। ਓਨਾਂ ਸੰਗੀਤਕ ਪ੍ਰੇਮੀਆ ਨੂੰ ਵਹੀਰਾਂ ਘੱਤ ਕੇ ਪਹੁੰਚਣ ਲਈ ਬੇਨਤੀ ਕੀਤੀ।

