ਜਲਦ ਹੀ “ਚੰਗੇਰੀ ਮਾਂ ਐਵਾਰਡ” ਸ਼ੁਰੂ ਕੀਤਾ ਜਾਵੇਗਾ : ਪ੍ਰਧਾਨ ਮੱਟੂ
ਅੰਮ੍ਰਿਤਸਰ 4 ਮਈ (ਵਰਲਡ ਪੰਜਾਬੀ ਟਾਈਮਜ਼ )
ਅੰਮ੍ਰਿਤਸਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ (ਇੰਡੀਆ ਬੁੱਕ ਰਿਕਾਰਡ ਹੋਲਡਰ) ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ 11 ਮਈ ਨੂੰ ਉਪਰੋਕਤ ਸੰਸਥਾ ਵੱਲੋਂ ਮਾਂ ਦਿਵਸ ਮੌਕੇ ਪਹਿਲਾ ਸਵ:ਗੁਰਮੀਤ ਕੌਰ ਮੱਟੂ ਇੰਟਰ-ਸਕੂਲ ਯਾਦਗਾਰੀ ਭਾਸ਼ਣ ਮੁਕਾਬਲਾ (ਲੜਕੀਆਂ) ਕਰਾਇਆ ਜਾ ਰਿਹਾ ਹੈ I ਜਿਸ ਪਹਿਲੇ 10 ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ I ਜਿੰਨਾ ਵਿੱਚ 3 ਪੁਜ਼ੀਸ਼ਨਾ ਪ੍ਰਾਪਤ ਕਰਨ ਵਾਲੀਆਂ ਜੇਤੂ ਲੜਕੀਆਂ ਨੂੰ 1500/1200/1000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਬਾਕੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਦਿੱਤੇ ਜਾਣਗੇ I ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਮਾਂ ਦਿਵਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਵੀ ਮਾਂ ਤੋਂ ਬਿਨਾਂ ਗ਼ਰੀਬ ਹੈ,ਪਰ ਇਨਸਾਨ ਨੂੰ ਇਹ ਪਤਾ ਉਸ ਵਕਤ ਲੱਗਦਾ ਹੈ , ਜਦੋਂ ਮਾਂ ਇਸ ਜਹਾਨ ਤੋਂ ਤੁਰ ਜਾਂਦੀ ਹੈ । ਕਿਉਂਕਿ ਮਾਂ ਇਕ ਅਜਿਹੀ ਸ਼ਖ਼ਸੀਅਤ ਹੈ I ਜਿਸਨੇ ਜ਼ਿੰਦਗੀ ਦੀਆਂ ਤੰਗੀਆਂ ਤਰੁੱਟੀਆਂ ਅਤੇ ਔਕੜਾਂ ਦਾ ਸਾਹਮਣਾ ਕਰਦਿਆਂ ਅਤੇ ਜ਼ਿੰਦਗੀ ‘ਚ ਸੰਘਰਸ਼ ਕਰਦਿਆਂ ਸਾਨੂੰ ਪੜਾ ਲਿਖਾ ਕੇ ਸਮਾਜ ਦੇ ਹਾਣੀ ਬਣਾਇਆ ਅਤੇ ਵਧੀਆ ਸੰਸਕਾਰ ਦੇ ਕੇ ਸਮਾਜ ਦੇ ਉੱਚ ਮੁਕਾਮ ਤੇ ਪਹੁੰਚਾਇਆ ਹੈ,ਅਸੀਂ ਅੱਜ ਜੋ ਸਮਾਜ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਪੈਦਾ ਕੀਤੀ ਹੈ l ਉਹ ਸਾਡੀ ਮਾਂ ਦੀ ਦੇਣ ਹੈ, ਮਾਂ ਦਿਵਸ ਸਾਡੇ ਲਈ ਸਨਮਾਨ ਅਤੇ ਸ਼ਰਧਾ ਦਾ ਪ੍ਰਤੀਕ ਹੈ । ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸਨੂੰ ਪਾਲ ਕੇ ਵੱਡਾ ਕਰਦੀ ਹੈ ਸਾਨੂੰ ਮਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ,ਕਿਉਂਕਿ ਮਾਂ ਦੀ ਆਸੀਸ ਹੀ ਮਨੁੱਖ ਨੂੰ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਵਾਉਂਦੀ ਹੈ I ਮਾਂ ਲਿਖਣ ‘ਚ ਸਭ ਤੋਂ ਛੋਟਾ ਸ਼ਬਦ ਹੈ ਪਰ ਰੁਤਬੇ ‘ਚ ਸਭ ਤੋਂ ਵੱਡਾ ਹੈ । ਸਮਾਜ ‘ਚ ਮਾਂ ਦਾ ਰੁਤਬਾ ਸਭ ਤੋਂ ਪਵਿੱਤਰ ਤੇ ਉਚਾ ਮੰਨਿਆ ਜਾਂਦਾ ਹੈ । ਇਹ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਖਾਤਰ ਹਰੇਕ ਦੁੱਖ ਤਕਲੀਫ ਨੂੰ ਬਰਦਾਸ਼ਤ ਕਰਨ ਦਾ ਸਿਦਕ ਰੱਖਦੀ ਹੈ । ਉਨਾਂ ਕਿਹਾ ਮਾਂ ਦਾ ਪੂਰਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ I ਅੱਜ ਜਿਨ੍ਹਾਂ ਪਿਆਰ ਮਾਂ ਨੂੰ ਅੱਜ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੈ I ਅਗਰ ਉਨਾਂ ਹਕੀਕਤ ਵਿੱਚ ਵੀ ਮਿਲਣਾ ਚਾਹੀਦਾ ਹੈ I ਇਹੋ ਹੀ ਸਾਡੀਆ ਮਾਵਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਆਖ਼ਿਰ ‘ਚ ਪ੍ਰਧਾਨ ਮੱਟੂ ਨੇ ਕਿਹਾ ਕਿ ਜਲਦ ਹੀ ਹੋਣ ਵਾਲੇ ਸਾਲਾਨਾ ਰਾਜ ਪੱਧਰੀ “ਮਾਣ ਧੀਆਂ ‘ਤੇ ਐਵਾਰਡ” ਸਮਾਰੋਹ ਵਿੱਚ ਸਵਰਗੀ ਗੁਰਮੀਤ ਕੌਰ ਮੱਟੂ ਦੀ ਯਾਦ ਵਿੱਚ”ਚੰਗੇਰੀ ਮਾਂ ਐਵਾਰਡ” ਦੀ ਸ਼ੁਰੂਆਤ ਕੀਤੀ ਜਾਵੇਗੀ I ਇਸ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮੁੱਖ ਸਰਪ੍ਰਸਤ ਪੀਸੀਐਸ ਰਾਜੇਸ਼ ਸ਼ਰਮਾ ਚੈਅਰਮੈਨ ਹਰਦੇਸ ਸ਼ਰਮਾ, ਵਾਇਸ ਚੈਅਰਮੈਨ ਮਖਤੂਲ ਸਿੰਘ ਔਲਖ, ਸੀਨੀ ਵਾਇਸ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ ਦਾ ਵਿਸ਼ੇਸ ਯੋਗਦਾਨ ਰਹੇਗਾ I