ਗੋਰਾ ਸਿੰਘ ਪਿਪਲੀ ਨੇ ਪਿੰਡ ਢਿਲਵਾਂ, ਸਿਰਸੜੀ ਅਤੇ ਨੱਥੇਵਾਲਾ ਆਦਿ ਪਿੰਡਾਂ ਵਿੱਚ ਨਰੇਗਾ ਮਜ਼ਦੂਰਾਂ ਨਾਲ਼ ਕੀਤੀਆਂ ਮੀਟਿੰਗਾਂ
ਆਖਿਆ! ਨਰੇਗਾ ਕਾਨੂੰਨ ਨੂੰ ਖਤਮ ਕਰਨ ਲਈ ਇਹ ਦੋਵੇਂ ਸਰਕਾਰਾਂ ਇਕ ਮਤ
ਕੋਟਕਪੂਰਾ 23 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਰੇਗਾ ਕਾਨੂੰਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਚ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਫੇਲ ਸਾਬਤ ਹੋਈਆਂ ਹਨ ਪਿਛਲੇ ਚਾਰ ਮਹੀਨਿਆਂ ਤੋਂ ਕੀਤੇ ਕੰਮ ਦੇ ਪੈਸੇ ਨਾ ਜਾਰੀ ਕਰਨਾ ਨਰੇਗਾ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਨਰੇਗਾ ਕਾਨੂੰਨ ਨੂੰ ਖਤਮ ਕਰਨ ਲਈ ਇਹ ਦੋਵੇਂ ਸਰਕਾਰਾਂ ਇਕ ਮਤ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਮੀਤ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਪਿੰਡ ਢਿਲਵਾਂ, ਸਿਰਸੜੀ ਅਤੇ ਨੱਥੇਵਾਲਾ ਆਦਿ ਪਿੰਡਾਂ ਵਿੱਚ ਨਰੇਗਾ ਮਜ਼ਦੂਰਾਂ ਦੀਆਂ ਮੀਟਿੰਗਾਂ ਦੌਰਾਨ ਕੀਤਾ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪੱਪੀ ਸਿੰਘ ਢਿਲਵਾਂ ਮੀਤ ਪ੍ਰਧਾਨ ਚਰਨਜੀਤ ਸਿੰਘ ਚਮੇਲੀ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ. ਨਰੇਗਾ ਮਜ਼ਦੂਰਾਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਕਈ ਕਈ ਮਸਟਰੋਲ ਕੰਮ ਕੀਤਾ ਹੈ ਪਰ ਉਹਨਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਮਿਲੇ, ਜਿਸ ਕਰਕੇ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਪੈਨਸ਼ਨਾਂ ਵੀ ਮਹੀਨੇ ਦੇ ਆਖਰੀ ਤਰੀਕ ਵਿੱਚ ਪੈਂਦੀਆਂ ਹਨ, ਜਿਸ ਕਰਕੇ ਮਜ਼ਦੂਰ ਬਜ਼ੁਰਗਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅੰਨ ਸੁਰੱਖਿਆ ਕਾਨੂੰਨ ਤਹਿਤ ਦਿੱਤੀ ਜਾਣ ਵਾਲੀ ਕਣਕ ਨੂੰ ਵੀ ਸਹੀ ਸਮੇਂ ਸਿਰ ਨਹੀਂ ਵੰਡਿਆ ਜਾ ਰਿਹਾ ਜਿਸ ਕਰਕੇ ਮਜ਼ਦੂਰ ਕੰਮ ਕਰਨ ਦੇ ਬਾਵਜੂਦ ਵੀ ਭੁੱਖੇ ਮਰਨ ਲਈ ਮਜਬੂਰ ਹੋ ਰਹੇ ਹਨ! ਜੇਕਰ ਸਰਕਾਰ ਨੇ ਤੁਰੰਤ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਤਾਂ ਮਜ਼ਦੂਰ ਵੱਡੀ ਪੱਧਰ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਆਗੂਆਂ ਨੇ ਪਿਛਲੇ ਦਿਨਾਂ ਵਿੱਚ ਗੜੇਮਾਰੀ ਅਤੇ ਅੱਗ ਨਾਲ ਹੋਏ ਕਣਕ ਅਤੇ ਸੰਦਾਂ ਦਾ ਨੁਕਸਾਨ ਦਾ ਤੁਰੰਤ ਮੁਆਵਜਾ ਜਾਰੀ ਕਰਨ ਦੀ ਵੀ ਮੰਗ ਕੀਤੀ! ਇਸ ਸਮੇਂ ਮਜ਼ਦੂਰ ਆਗੂਆਂ ਤੋਂ ਇਲਾਵਾ ਮਨਜੀਤ ਕੌਰ ਨੱਥੇਵਾਲਾ, ਸੋਨਾ ਸਿਰਸੜੀ, ਬਲੀ ਸਿੰਘ ਢਿਲਵਾਂ, ਵੀਰਪਾਲ ਕੌਰ ਮਹਿਲੜ ਆਦਿ ਆਗੂ ਵੀ ਹਾਜ਼ਰ ਸਨ।
—