ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਆਪਣੇ ਪਿਤਾ ਸਵ. ਗੁਰਨੈਬ ਸਿੰਘ ਸਾਬਕਾ ਮੈਂਬਰ ਪੰਚਾਇਤ ਨੂੰ ਯਾਦ ਕਰਦਿਆਂ ਪਿਤਾ ਦਿਵਸ ਦੇ ਮੌਕੇ ’ਤੇ ਪਿੰਡ ਹਰੀ ਨੌ ਦੇ ਕਾਸਮਭੱਟੀ, ਭੈਰੋਂ ਭੱਟੀ ਵਾਲੇ ਅੱਡੇ ’ਤੇ ਇਕੱਤਰ ਸਿੰਘ ਸਿੱਧੂ, ਸਿਕੰਦਰ ਸਿੰਘ ਸਿੱਧੂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। ਅੱਜ ਦਾ ਦਿਨ ਸਾਰੇ ਪਿਤਾ ਦਿਵਸ ਵਜੋਂ ਮਨਾਉਂਦੇ ਹਨ, ਆਪਣੇ ਪਿਤਾ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹਨ ਪਰ ਬਾਪੂ ਦਾ ਦੇਣ ਤਾਂ ਅਸੀਂ ਹਰ ਰੋਜ ਵੀ ਉਨਾਂ ਦਾ ਦਿਨ ਮਨਾ ਕੇ ਨਹੀਂ ਦੇ ਸਕਦੇ। ਸਾਨੂੰ ਹਮੇਸ਼ਾ ਉਨਾਂ ਦੇ ਦੱਸੇ ਰਾਹਾਂ ’ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਬਿੰਦਰ ਸਿੰਘ, ਫੂਲਾ ਸਿੰਘ ਵਪਾਰੀ, ਹਰਜਿੰਦਰ ਸਿੰਘ ਸਿੱਧੂ, ਦਿਲਜੋਤ ਬਰਾੜ, ਰੋੜੀਕਪੂਰਾ, ਮਾ. ਗੇਜ ਰਾਮ ਭੌਰਾ, ਮਲਕੀਤ ਸਿੰੰਘ ਖਾਲਸਾ ਨੇ ਅਰਦਾਸ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦੇਵ ਸਿੰਘ, ਮਹਾਸਾ ਸਿੰਘ, ਸੀਰਾ ਸਿੱਧੂ, ਜੋਗਾ ਸਿੰਘ ਖਾਲਸਾ, ਮਹਿਤਾਬ ਸਿੰਘ ਸਿੱਧੂ, ਜਗਜੀਤ ਸਿੰਘ ਸਿੱਧੂ ਰਾਜੂ, ਜਗਸੀਰ ਸਿੰਘ ਕਾਲਾ ਟੈਂਪੂ ਵਾਲਾ, ਰਾਜਨ ਮੱਤਾ, ਗੁਰਪ੍ਰੀਤ ਸਿੰਘ ਬਰਾੜ ਰੋੜੀਕਪੂਰਾ, ਨਗਰ ਨਿਵਾਸੀ ਤੇ ਸੰਗਤਾਂ ਵੀ ਹਾਜਰ ਸਨ।