ਫ਼ਰੀਦਕੋਟ 24 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਕਾਮਰੇਡ ਮਨਜੀਤ ਕੌਰ ਕੈਸੀਅਰ ਨਵਾਂ ਨੱਥੇਵਾਲ ਦੀ ਅਗਵਾਈ ਹੇਠ ਪਿੰਡ ਔਲਖ ਵਿਚ ਹੋਈ। ਜਿਸ ਵਿੱਚ ਮਨਰੇਗਾ ਮਜਦੂਰਾਂ ਦਾ 25 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦੇ ਦਫਤਰਾਂ ਦੇ ਸਾਹਮਣੇ ਇਕ ਰੋਜਾ ਧਰਨਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਓਹਨਾਂ ਨੇ ਦੱਸਿਆਂ ਕਿ ਸਰਕਾਰਾਂ ਵੱਲੋ ਜੋ ਵੱਲੋ ਮਨਰੇਗਾ ਦੇ ਕੰਮ ਬੰਦ ਕੀਤੇ ਜਾ ਰਹੇ ਹਨ। ਓਨਾਂ ਲਈ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਮਨਰੇਗਾ ਮਜਦੂਰਾਂ ਦੀ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ।
ਇਸ ਸਮੇ ਮਨਰੇਗਾ ਮਜਦੂਰਾਂ ਨਾਲ ਗੱਲਬਾਤ ਕਰਦਿਆਂ , ਜਿਲਾਂ ਫ਼ਰੀਦਕੋਟ ਦੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਦੱਸਿਆਂ ਕਿ 25 ਨੂੰ ਫ਼ਰੀਦਕੋਟ ਜਿਲੇ ਦੇ ਮਨਰੇਗਾ ਦੇ ਮਜਦੂਰਾਂ ਵੱਲੋ ਵੱਧ ਤੋ ਵੱਧ ਇਕੱਠ ਕਰਨ ਦਾ ਭਰੋਸਾ ਦਿਵਾਇਆਂ ਗਿਆਂ ਹੈ, ਜਿਸ ਵਿੱਚ ਕਿਸਾਨ,ਮਜਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਇਕੱਠ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ ।
ਇਸ ਸਮੇ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਬਲਕਾਰ ਸਿੰਘ ਦਿਹਾਤੀ ਮਜਦੂਰ ਸਭਾ , ਗਗਨਦੀਪ ਕੌਰ ਜਿਲਾਂ ਕਮੇਟੀ ਮੈਂਬਰ, ਪਰਮਨ ਸਿੰਘ, ਰੁਪਿੰਦਰ ਕੌਰ ਜ਼ਿਲਾ ਕੌਸ਼ਲ ਮੈਂਬਰ, ਗੁਰਦਰਸ਼ਨ ਸਿੰਘ,ਜਸਵੰਤ ਸਿੰਘ ਨਿੱਕਾ , ਬੋਹੜ ਸਿੰਘ, ਕੁਲਵੰਤ ਸਿੰਘ, ਸੁਖਦਰਸਨ ਸਿੰਘ ਆਦਿ ਹਾਜ਼ਰ ਸਨ।