ਫ਼ਰੀਦਕੋਟ 6 ਦਸੰਬਰ (ਸ਼ਿਵਨਾਥ ਦਰਦੀ/ ਵਰਲਡ ਪੰਜਾਬੀ ਟਾਈਮਜ਼)
ਇਸ ਮੀਟਿੰਗ ਦੀ ਪ੍ਰਧਾਨਗੀ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੀਪੀਆਈ ਪਾਰਟੀ ਦੇ ਜਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਜੀ ਨੇ ਸਮੂਲੀਅਤ ਕੀਤੀ । ਇਹਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਜੀ ਨੇ ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਦੇ 100 ਤੋਂ ਹੋਰ 50 ਦਿਨ ਵਧਾ ਕੇ 150 ਦਿਨਾਂ ਦਾ ਨੋਟੀਫਿਕੇਸ਼ਨ ਤੇ ਜਾਰੀ ਕੀਤਾ ਗਿਆ ਹੈ, ਪ੍ਰੰਤੂ ਵਿਭਾਗ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਕੰਮ ਅਜੇ ਵੀ ਨਹੀਂ ਮਿਲਿਆ।
ਪਿੰਡਾਂ ਵਿੱਚ ਸਰਪੰਚਾਂ ਵੱਲੋਂ ਨਰੇਗਾ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਇਸ ਨੋਟੀਫਿਕੇਸ਼ਨ ਦਾ ਸਗਾਵਤ ਕਰਦੇ ਹਾਂ ਅਤੇ ਸਲਾਘਾ ਕਰਦੇ ਹਾਂ ਕਿ ਇਹ ਲੋਕਾਂ ਦੇ ਹਿੱਤ ਦਾ ਫੈਸਲਾ ਹੈ, ਪ੍ਰੰਤੂ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ 150 ਦਿਨ ਜੇ ਆਪ ਜੀ ਵੱਲੋਂ ਕੀਤੇ ਗਏ ਹਨ ਤਾਂ ਇਹ 150 ਦਿਨ ਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਪਿਛਲੇ ਛੇ ਸੱਤ ਮਹੀਨਿਆਂ ਤੋਂ ਨਰੇਗਾ ਮਜ਼ਦੂਰਾਂ ਦੇ ਚੁੱਲੇ ਠੰਡੇ ਪਏ ਹਨ , ਗਰੀਬ ਬਜ਼ੁਰਗਾਂ ਕੋਲ ਦਵਾਈ ਲਿਆਉਣ ਲਈ ਪੈਸੇ ਨਹੀਂ ਹਨ ।
ਅਸੀਂ ਪੰਜਾਬ ਸਰਕਾਰ ਨੂੰ ਆਪਣੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਨਰੇਗਾ ਮਜ਼ਦੂਰਾਂ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ । ਸਾਰੇ ਬੰਦ ਪਏ ਕੰਮ ਖਾਲਿਆਂ ਤੇ ਨਹਿਰਾਂ ਤੇ ਜਿਵੇਂ ਪਹਿਲਾਂ ਚਲਦੇ ਸਨ , ਉਵੇਂ ਹੀ ਦੁਬਾਰਾ ਫਿਰ ਤੋ ਚਲਾਏ ਜਾਣ ਅਤੇ ਨਾਲ ਹੀ ਗਰੀਬ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 700 ਸੌ ਰੁਪਏ ਕੀਤੀ ਜਾਵੇ ਤਾਂ ਜੋ ਗਰੀਬ ਪਰਿਵਾਰਾਂ ਦਾ ਘਰ ਦਾ ਗੁਜ਼ਾਰਾ ਚੱਲ ਸਕੇ । ਵੱਧਦੀ ਹੋਈ ਮੰਗਿਆਈ ਨੂੰ ਵੇਖਦੇ ਹੋਇਆ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ । ਜਿਹੜੇ ਪਿੰਡਾਂ ਵਿੱਚ ਅਜੇ ਤੱਕ ਬੂਟਿਆਂ ਦਾ ਕੰਮ ਜਾਂ ਨਹਿਰਾਂ ਅਤੇ ਖਾਲਿਆਂ ਦੇ ਕੰਮ ਨਹੀਂ ਚਲਾਏ ਗਏ , ਉਹ ਵੀ ਤੁਰੰਤ ਚਲਾਏ ਜਾਣ । ਠੇਕੇਦਾਰਾਂ ਨੂੰ ਕੰਮ ਦੇਣ ਦੀ ਬਜਾਏ ਪਹਿਲਾਂ ਵਾਂਗ ਵਿਭਾਗ ਵੱਲੋਂ ਖੁਦ ਆਪਣੇ ਪੱਧਰ ਤੇ ਹੀ ਕੰਮ ਕਰਵਾਏ ਜਾਣ , ਇਹੀ ਸਾਡੀ ਮੰਗ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਕਰਦੇ ਹਾਂ ।
ਹੋਰਨਾ ਤੋਂ ਇਲਾਵਾ ਕਾਮਰੇਡ ਬਲਕਾਰ ਸਿੰਘ ਸਹੋਤਾ, ਪੱਤਰਕਾਰ ਸ਼ਿਵਨਾਥ ਦਰਦੀ, ਮੇਟ ਸੁਖਦੀਪ ਕੌਰ, ਮੇਟ ਗੌਰਵ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ ।

