ਫਰੀਦਕੋਟ 4 ਜੂਨ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਇੱਥੋਂ ਥੋੜੀ ਦੂਰ ਪਿੰਡ ਕਿਲ੍ਹਾ ਨੌਂ ਵਿੱਖੇ ਪਿੰਡ ਦੇ ਹੀ ਕੁੱਝ ਅਗਾਹ ਵਧੂ ਸੋਚ ਦੇ ਨੌਜਵਾਨਾਂ ਨੇ ਪੰਜ਼ਾਬੀ ਦੇ ਪ੍ਰਸਿੱਧ ਸਾਹਿਤਕਾਰ ਬਿਸਮਿਲ ਫਰੀਦਕੋਟੀ ਜੀ ਨੂੰ ਸਮਰਪਿਤ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ।ਇਸ ਸ਼ਲਾਘਾਯੋਗ ਕੰਮ ਦੇ ਲਈ ਮਾਸਟਰ ਪਰਮਜੀਤ ਸਿੰਘ ਸੰਧੂ ਨੇ ਆਪਣੇ ਵੱਲੋਂ ਲਾਇਬ੍ਰੇਰੀ ਲਈ ਕਮਰਾ, ਫਰਨੀਚਰ ਵੀ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੋਵੇਗਾ ਕਿ ਬਿਸਮਿਲ ਫਰੀਦਕੋਟੀ ਅੰਤਲੇ ਸਮੇਂ ਪਿੰਡ ਕਿਲ੍ਹਾ ਨੌਂ ਵਿਖੇ ਹੀ ਰਹਿੰਦਾ ਰਿਹਾ ਸੀ। ਇਸ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਾਂਭ ਸੰਭਾਲ ਲਈ ਸਰਵਸੰਮਤੀ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਮੁੱਖ ਸਰਪ੍ਰਸਤ ਮਾਸਟਰ ਪਰਮਜੀਤ ਸਿੰਘ ਸੰਧੂ, ਲਾਇਬ੍ਰੇਰੀ ਇੰਚਾਰਜ਼ ਜੋਗਿੰਦਰ ਪਾਲ ਗਿੰਦਰ,ਪ੍ਰਧਾਨ ਇਕਬਾਲ ਸਿੰਘ ਵਾਂਦਰ,ਮੀਤ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਜਨਰਲ ਸਕੱਤਰ ਸਾਹਿਤਕਾਰ ਧਰਮ ਪ੍ਰਵਾਨਾਂ, ਸਹਾਇਕ ਸਕੱਤਰ ਜਸਵਿੰਦਰ ਸਿੰਘ ਰਾਜਾ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਬਰਾੜ, ਪ੍ਰਚਾਰ ਸਕੱਤਰ ਜੁਗਰਾਜ ਸਿੰਘ ਰਾਜਾ,ਅਰਸ਼ਦੀਪ ਸਿੰਘ ਮੈਂਬਰ ਅਮਰਜੀਤ ਸਿੰਘ ਮੈਬਰ, ਸੁਖਵੀਰ ਸਿੰਘ ਮੈਂਬਰ ,ਜਸਪ੍ਰੀਤ ਸਿੰਘ ਮਾਨ ਮੈਂਬਰ,ਸੱਤਪਾਲ ਸਿੰਘ ਖੀਵਾ ਮੈਂਬਰ ,ਗੁਰਦਾਸ ਸਿੰਘ ਗਿੱਲ ਮੈਂਬਰ ,ਜਸਪ੍ਰੀਤ ਸਿੰਘ ਗੱਲੋ ਮੈਂਬਰ ,ਬਲਰਾਜ ਸਿੰਘ ਮੈਂਬਰ ,ਗੁਰਪ੍ਰੀਤ ਸਿੰਘ ਮੈਂਬਰ ,ਤੇਜਵਿੰਦਰ ਸਿੰਘ ਮੈਂਬਰ ,ਹਰਮਨ ਸਿੰਘ ਮੈਂਬਰ ਚੁਣੇ ਗਏ।ਕਮੇਟੀ ਨੇ ਅੱਗੇ ਦੱਸਿਆ ਕਿ ਛੇਤੀ ਹੀ ਆਉਣ ਵਾਲੇ ਦਿਨਾਂ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆਂ ਜਾਵੇਗਾ ਅਤੇ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ।

