ਖੁੱਲ੍ਹ ਕੇ ਚੱਲੇ ਇੱਟਾਂ/ਰੋੜੇ, ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਕੀਤਾ ਲਾਠੀਚਾਰਜ
ਹਿੰਸਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਵਿਅਕਤੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਐੱਸ.ਐੱਸ.ਪੀ.
ਫਰੀਦਕੋਟ , 6 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿਖੇ ਸਥਿਤੀ ਉਸ ਵਕਤ ਤਨਾਅਪੂਰਨ ਹੋ ਗਈ, ਜਦੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਅਤੇ ਇੱਕ ਧਿਰ ਨੇ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ। ਗੱਲ ਉਸ ਸਮੇਂ ਵਿਗੜ ਗਈ ਜਦੋਂ ਪਿੰਡ ਤੋਂ ਬਾਹਰ ਕੁਝ ਲੋਕਾਂ ਨੇ ਦਾਖਲਅੰਦਾਜ਼ੀ ਕਰਣ ਨਾਲ ਇਹ ਮਸਲਾ ਵਿਗੜ ਗਿਆ ਅਤੇ ਇਹ ਜਾਤੀਵਾਦ ਦਾ ਮਸਲਾ ਬਣ ਗਿਆ। ਚੰਦਭਾਨ ਪਿੰਡ ਦਾ ਸਰਪੰਚ ਕੁਲਦੀਪ ਸਿੰਘ ਜੋ ਕੇ ਪਹਿਲਾਂ ਵੀ ਪਾਣੀ ਦੀ ਨਿਕਾਸੀ ਦੇ ਮਸਲਿਆਂ ‘ਤੇ ਗਲਬਾਤ ਕਰਦਾ ਰਿਹਾ ਹੈ ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਸੂਤਰਾਂ ਅਨੁਸਾਰ ਰਾਜਨੀਤਕ ਦਾਖਲਅੰਦਾਜ਼ੀ ਕਾਰਨ ਇਹ ਮਸਲਾ ਜਿਅਦਾ ਭੱਖ ਗਿਆ। ਭੜਕੇ ਹੋਏ ਲੋਕਾਂ ਨੇ ਇੱਕ ਦੂਜੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਮਾਹੌਲ ਜ਼ਿਆਦਾ ਖਰਾਬ ਹੋ ਗਿਆ। ਇੱਟਾਂ ਰੋੜੇ ਵੱਜਣ ਨਾਲ ਪਿੰਡ ਵਾਸੀਆਂ ਨਾਲ ਕੁਝ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਵੀ ਜ਼ਖ਼ਮੀ ਹੋ ਗਏ ਅਤੇ ਕੁੱਝ ਗੱਡੀਆਂ ਵੀ ਨੁਕਸਾਨੀਆਂ ਗਈਆਂ। ਅੱਗੇ ਸਥਿਤੀ ਨਾਜ਼ੁਕ ਹੁਦਿਆਂ ਦੇਖ ਕੇ ਮੌਕੇ ‘ਤੇ ਮੌਜੂਦ ਪੁਲਿਸ ਅਫਸਰਾਂ ਨੇ ਜ਼ਿਲ੍ਹਾ ਫਰੀਦਕੋਟ ਦੀ ਸਾਰੀ ਪੁਲਿਸ ਫੋਰਸ ਨੂੰ ਮੌਕੇ ‘ਤੇ ਬੁਲਾਉਣਾਂ ਪਿਆ ਅਤੇ ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲਿਸ ਵੱਲੋਂ ਲਾਠੀ ਚਾਰਜ ਕਰਨਾ ਪਿਆ। ਐਸ ਐਸ ਪੀ ਡਾ. ਪ੍ਰਗਿਆ ਜੈਨ, ਐਸ ਪੀ ਡੀ ਜਸਮੀਤ ਸਿੰਘ ਫਰੀਦਕੋਟ ਮੌਕੇ ‘ਤੇ ਵਾਧੂ ਪੁਲਿਸ ਫੋਰਸ ਲੈਕੇ ਪਹੁੰਚੇ। ਮਾਹੌਲ ਵਿਗਾੜਨ ਵਾਲਿਆਂ ਨੂੰ ਬੜੀ ਸ਼ਿੱਦਤ ਨਾਲ ਕਾਬੂ ਕਰਕੇ ਹਿਰਾਸਤ ਵਿਚ ਲਿਆ ਗਿਆ। ਅੱਗੇ ਮਿਲੀ ਜਾਣਕਾਰੀ ਅਨੁਸਾਰ ਐਸ ਐਸ ਪੀ ਵੱਲੋਂ ਪੁਲੀਸ ਫੋਰਸ ਨੂੰ ਲੈ ਕੇ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਮੈਡਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦਾ ਮਾਹੌਲ ਖਰਾਬ ਕਰਨ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੜਕਾਂ ਉੱਪਰ ਇੱਟਾਂ ਰੋੜੇ ਖਿਲਰੇ ਆਮ ਦੇਖੇ ਗਏ। ਇਸ ਸੜਕ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ।