ਮਹਿਲ ਕਲਾਂ, 2 ਜਨਵਰੀ(ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਉਘੇ ਸਿੱਖਿਆ ਸ਼ਾਸ਼ਤਰੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਅਤੇ ਕਰਮ ਸਿੰਘ ਢਿੱਲੋਂ ਦੀਪਗੜ੍ਹ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ । ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ ਆਗੂਆਂ ਤੇਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵੱਖ ਵੱਖ ਸੰਸਥਾਵਾਂ, ਮੁਹਤਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਵਿੱਤ ਸਕੱਤਰ ਬਲਵਿੰਦਰ ਸਿੰਘ ਵਜੀਦਕੇ, ਚੇਅਰਮੈਨ ਸੋਨੀ ਮਾਂਗੇਵਾਲ, ਡਾ: ਜਗਰਾਜ ਸਿੰਘ ਮੂੰਮ, ਬਲਜੀਤ ਸਿੰਘ ਪੰਡੋਰੀ ਲੋਕ ਸੰਪਰਕ ਵਿਭਾਗ ਬਰਨਾਲਾ ਵਲੋਂ ਦੁਸ਼ਾਲੇ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮਾਤਾ ਗੁਰਦੇਵ ਕੌਰ ਢਿੱਲੋਂ ਦੀ ਚਿਖਾ ਨੂੰ ਅਗਨੀ ਵੱਡੇ ਸਪੁੱਤਰ ਭੁਪਿੰਦਰ ਸਿੰਘ ਢਿੱਲੋਂ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਕਰਮ ਸਿੰਘ ਢਿੱਲੋਂ, ਪੋਤਰੇ ਸੁਖਰਾਜ ਸਿੰਘ ਰਾਜੂ ਕੈਨੇਡੀਅਨ ਤੇ ਰਾਜਦੀਪ ਸਿੰਘ ਢਿੱਲੋਂ ਵਲੋਂ ਦਿੱਤੀ ਗਈ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਜਗਤਾਰ ਸਿੰਘ ਸੈਦੋਕੇ ਪ੍ਰਧਾਨ ਲੈਕਚਰਾਰ ਯੂਨੀਅਨ, ਆਪ ਆਗੂ ਜੋਗਿੰਦਰ ਸਿੰਘ ਮਠਾੜੂ, ਸਰਪੰਚ ਅੰਗਰੇਜ ਸਿੰਘ ਢਿੱਲੋਂ, ਹਾਕਮ ਸਿੰਘ ਸਮਾਧ ਭਾਈ, ਗੁਰਚਰਨ ਸਿੰਘ ਰਾਮਾ, ਵਿਨੋਦ ਕਲਸੀ ਭਦੌੜ, ਪਰਮਜੀਤ ਸਿੰਘ ਸਿੱਧੂ ਗਹਿਲ, ਹੈੱਡਮਾਸਟਰ ਹਰਿੰਦਰ ਸਿੰਘ ਚਾਹਲ, ਚੇਅਰਮੈਨ ਪੱਪੂ ਗਰਗ, ਡਾ: ਬਲਵਿੰਦਰ ਸਿੰਘ ਦੀਪਗੜ੍ਹ, ਸਾਬਕਾ ਸਰਪੰਚ ਤਕਵਿੰਦਰ ਸਿੰਘ ਢਿੱਲੋਂ, ਤੇ ਜਗਤਾਰ ਸਿੰਘ ਢਿੱਲੋਂ, ਨਿਰਮਲ ਸਿੰਘ ਢਿੱਲੋਂ, ਭਗਵੰਤ ਸਿੰਘ ਢਿੱਲੋਂ, ਹਰਨੇਕ ਸਿੰਘ ਪ੍ਰੇਮੀ, ਗੁਰਪ੍ਰੀਤ ਸਿੰਘ ਗੋਪੀ, ਸਮੂਹ ਸਟਾਫ ਦਸ਼ਮੇਸ਼ ਪਬਲਿਕ ਸਕੂਲ ਬਿਲਾਸਪੁਰ ਹਾਜ਼ਰ ਸੀ। ਮਾਤਾ ਗੁਰਦੇਵ ਕੌਰ ਢਿੱਲੋਂ ਨਮਿੱਤ ਪਾਠ ਦਾ ਭੋਗ, ਸ਼ਰਧਾਂਜਲੀ ਸਮਾਗਮ 9 ਜਨਵਰੀ, ਦਿਨ ਵੀਰਵਾਰ ਨੂੰ ਇਕ ਵਜੇ ਗੁਰਦੁਆਰਾ ਸਾਹਿਬ ਪਿੰਡ ਦੀਪਗੜ੍ਹ (ਬਰਨਾਲਾ) ਵਿਖੇ ਹੋਵੇਗਾ।