ਪਿੰਡ ਦਾ ਕੋਈ ਵੀ ਵਿਅਕਤੀ ਨਾ ਮੱਦਦ ਕਰੇਗਾ ਨਾ ਜਮਾਨਤ ਕਰਾਵੇਗਾ
ਫਰੀਦਕੋਟ/ਸਾਦਿਕ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਦਿਕ ਨੇੜਲੇ ਪਿੰਡ ਕਿੰਗਰਾ ਦੀ ਪੰਚਾਇਤ ਨੇ ਸਮਾਜ ਵਿਰੋਧੀ ਅਨਸਰਾਂ ਦਾ ਕਿਸੇ ਵੀ ਤਰ੍ਹਾਂ ਦਾ ਸਾਥ ਨਾ ਦੇਣ ਲਈ ਮਤਾ ਪਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਰਦੂਲ ਸਿੰਘ, ਰਣਜੀਤ ਸਿੰਘ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ, ਕਮੇਟੀ ਅਤੇ ਕਲੱਬ ਵੱਲੋਂ ਨਗਰ ਦਾ ਇਕੱਠ ਕਰਕੇ ਮਤਾ ਪਾਇਆ ਹੈ ਕਿ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹਾਂ ਜਾਂ ਕੋਈ ਚੋਰੀ ਕਰਦਾ ਹਾਂ ਤੇ ਫੜੇ ਜਾਣ ਤੇ ਪੰਚਾਇਤ ਵੱਲੋਂ ਜਾਂ ਪਿੰਡ ਦਾ ਕੋਈ ਵੀ ਵਿਅਕਤੀ ਨਾ ਮੱਦਦ ਕਰੇਗਾ ਨਾ ਜਮਾਨਤ ਕਰਵਾਏਗਾ। ਜਦੋ ਕੋਈ ਪਿੰਡ ਦਾ ਨੁਕਸਾਨ ਹੁੰਦਾ ਹੈ ਤਾਂ ਕੋਈ ਨਸ਼ੇ ਵਾਲਾ ਆਦਮੀ ਫੜਿਆ ਜਾਂਦਾ ਹੈ ਤਾਂ ਉਸ ’ਤੇ ਪਿੰਡ ਨੇ ਕਾਨੂੰਨੀ ਕਾਰਵਾਈ ਕਰਾਉਂਣੀ ਹੈ। ਜੇਕਰ ਕੋਈ ਪੁਲਿਸ ਨੂੰ ਫੋਨ ਕਰਦਾ ਹੈ ਜਾਂ ਮਦਦ ਕਰਦਾ ਹੈ ਤਾਂ 50 ਹਜਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਕੋਈ ਬਾਹਰ ਦਾ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ ਜਾਂ ਚੋਰੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਨਾਲ ਨਜਾਇਜ਼ ਧੱਕਾ ਵੀ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੋਹਨ ਲਾਲ, ਗੁਰਪ੍ਰੀਤ ਸਿੰਘ, ਸਵਰਾਜ ਸਿੰਘ, ਬਲਦੇਵ ਸਿੰਘ, ਕੌਰ ਸਿੰਘ, ਸੁਖਰਾਜ ਸਿੰਘ, ਗੁਰਜਿੰਦਰ ਸਿੰਘ, ਰਾਜਾ ਤੇ ਪਿੰਡ ਵਾਸੀ ਹਾਜਰ ਸਨ।