ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿੰਡ ਮੜਾਕ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਵੇਖ ਕੇ ਦਰਜਨਾ ਪਰਿਵਾਰ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਦੀ ਅਗਵਾਈ ਹੇਠ ਭਾਜਪਾ ਦੇ ਵਿੱਚ ਸ਼ਾਮਿਲ ਹੋਏ! ਇਸ ਸਮੇਂ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਹਰਦੀਪ ਸ਼ਰਮਾ ਕੋਆਰਡੀਨੇਟਰ ਕਿਸਾਨ ਮੋਰਚਾ ਪੰਜਾਬ ਭਾਰਤੀ ਜਨਤਾ ਪਾਰਟੀ ਅਤੇ ਗੁਰਮੀਤ ਸਿੰਘ ਰਾਮੇਆਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਆਏ ਸਾਰੇ ਹੀ ਸਾਰੇ ਵਰਕਰਾਂ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ! ਇਸ ਸਮੇਂ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਅਨੇਕਾਂ ਲੋਕ ਭਲਾਈ ਸਕੀਮਾਂ ਲਾਗੂ ਕੀਤੀਆਂ, ਜਿਸ ਕਰਕੇ ਅੱਜ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਸਕੀਮਾਂ ਜਿਵੇਂ 84 ਕਰੋੜ ਲੋਕਾਂ ਨੂੰ ਹਰੀ ਰਾਸ਼ਨ ਦੇਣਾ ਅਵਾਸ਼ ਯੋਜਨਾ ਤਹਿਤ 7 ਕਰੋੜ ਮਕਾਨ ਬਣਾ ਕੇ ਦੇਣਾ 9 ਕਰੋੜ ਫਰੀ ਸਲੰਡਰ ਦੇਣਾ ਵਰਗੀਆਂ ਸਹੂਲਤਾਂ ਦਿੱਤੀਆਂ! ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਬਹੁਤ ਵੱਡੇ ਕੰਮ ਕੀਤੇ ਜਿਵੇਂ ਕਿ ਹਰਿਮੰਦਰ ਸਾਹਿਬ ਤੋਂ ਜੀ.ਐਸ.ਟੀ. ਨੂੰ ਮਾਫ ਕਰਨਾ ਕਰਤਾਰਪੁਰ ਦਾ ਲਾਂਘਾ ਖੋਲ ਕੇ ਦੇਣਾ ਛੋਟੇ ਸਾਹਿਬਜ਼ਾਦਿਆਂ ਲਈ ਬੀਰ ਬਾਲ ਦਿਵਸ ਮਨਾਉਣਾ ਅਤੇ ਹੁਣ ਜੀਐਸਟੀ ਦੀਆਂ ਦਰਾਂ ਘਟਾ ਕੇ ਕਿਸਾਨਾਂ ਲਈ ਵੱਡਾ ਫਾਇਦਾ ਕੀਤਾ! ਉਹਨਾਂ ਕਿਹਾ ਕਿ ਪੰਜਾਬ ਦੇ ਹੜ ਪੀੜਤਾਂ ਲਈ 12000 ਕਰੋੜ ਤੋਂ ਉੱਪਰ ਸਹਾਇਤਾ ਰਾਸ਼ੀ ਵਜੋਂ ਪੰਜਾਬ ਨੂੰ ਭੇਜੀ! ਇਸ ਸਮੇਂ ਰਮਨਦੀਪ ਰਾਮੇਅਣਾ, ਮਹਿਕ ਗਿੱਲ ਰਾਮੇਆਣਾ, ਸਰੂਪ ਇੰਦਰ ਸਿੰਘ, ਭਿੰਦਾ ਹਲਵਾਈ ਮੜਾਕ, ਕਿੱਕਰ ਸਿੰਘ ਮੜਾਕ, ਦਿਲਬਾਗ ਸਿੰਘ ਮੜਾਕ ਆਦਿ ਆਗੂ ਵੀ ਹਾਜਰ ਸਨ!