ਮਹਿਲ ਕਲਾਂ, 7 ਫਰਵਰੀ( ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਪਿੰਡ ਰਾਏਸਰ ਪੰਜਾਬ ਵਿਖੇ ਪੀਰ ਗਿਆਰਵੀਂ ਵਾਲੇ ਦੀ ਦਰਗਾਹ ਕਾਲਸਾਂ ਪੱਤੀ ‘ਚ ਸਮੂਹ ਨਗਰ ਨਿਵਾਸੀਆਂ , ਗ੍ਰਾਮ ਪੰਚਾਇਤਾਂ ਅਤੇ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ 52ਵਾਂ ਸਲਾਨਾ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਪੀਰਾਂ ਦੀ ਦਰਗਾਹ ਤੇ ਫੁੱਲਾਂ ਦੀ ਵਰਖਾ ਨਾਲ ਚਾਦਰ ਦੀ ਰਸਮ ਕੀਤੀ ਗਈ|ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਮਿਲ ਬੈਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਤਕੜਾ ਕਰਨ ਦਾ ਸੰਦੇਸ਼ ਦਿੰਦੇ ਹਨ| ਮਸ਼ਹੂਰ ਕੱਵਾਲੀ ਰਫ਼ੀ ਹਿੰਮਤਪੁਰਾ ਐਂਡ ਪਾਰਟੀ ਨੇ “ਉੱਥੇ ਅਮਲਾਂ ਦੇ ਹੋਣ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ”,”ਵੰਗਾਂ ਇਸ਼ਕ ਦੀਆਂ”ਆਦਿ ਕੱਵਾਲੀਆਂ ਗਾ ਕੇ ਸੰਗਤਾਂ ਨੂੰ ਝੂੰਮਣ ਲਾ ਦਿੱਤਾ| ਗਾਇਕ ਸਿਦਕਵੀਰ, ਚੰਨੀ ਚੱਕ ਵਾਲਾ, ਮਨਦੀਪ ਮੰਨੂੰ ਰਾਏਕੋਟੀ,ਅਸੀਮ ਖ਼ਾਨ ਨੇ ਵੀ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ|ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ, ਕਾਂਗਰਸੀ ਆਗੂ ਗੁਰਮੇਲ ਮੌੜ, ਸਰਪੰਚ ਬਚਿੱਤਰ ਸਿੰਘ, ਸਰਪੰਚ ਸੁਰਿੰਦਰ ਕੌਰ,ਬਾਬਾ ਨੀਲੇ ਸ਼ਾਹ, ਬਾਬਾ ਨੇਕ ਸ਼ਾਹ ,ਬਾਬਾ ਲੱਧੇ ਸ਼ਾਹ,ਬਾਬਾ ਜੰਗ ਸਿੰਘ,ਬਾਬਾ ਸਰਦਾਰਾ ਸ਼ਾਹ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਹਰਮੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਕਾਕਾ ਆਦਿ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|ਮੇਲੇ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਗੁਰਦੀਸ਼ ਸਿੰਘ ਦੁੱਲਾ, ਲਖਵਿੰਦਰ ਲੱਖੀ, ਬਲਬੀਰ ਬੀਰਾ, ਇੰਦਰਜੀਤ ਗਿੱਲ,ਹਾਕਮ ਸਿੰਘ ਭੋਲਾ,ਸਰਬਾ ਸਿੱਧੂ,ਸੋਖਾ ਖਾਨ,ਮਾਣਕ ਤਾਰੀ, ਗੁਰਪ੍ਰੀਤ ਗਿੱਲ, ਜਗਦੀਸ਼ ਗਿੱਲ,ਹੈਪੀ ਗਿੱਲ,ਹਰਮਨ ਗਿੱਲ, ਬੰਟੀ ਸਿੰਘ, ਰੇਸ਼ਮ ਧਾਲੀਵਾਲ, ਤਰਸੇਮ ਸਿੰਘ,ਲਾਲੀ ਖ਼ਾਨ,ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|ਸਟੇਜ ਦੀ ਜ਼ਿੰਮੇਵਾਰੀ ਜਗਮੋਹਣ ਸ਼ਾਹ ਨੇ ਬਾਖੂਬੀ ਢੰਗ ਨਾਲ ਨਿਭਾਈ|ਆਖੀਰ ਵਿੱਚ ਸਤਨਾਮ ਸਿੰਘ ਗਿੱਲ ਅਤੇ ਲਖਵੀਰ ਸਿੰਘ ਕਾਕਾ ਨੇ ਮੇਲੇ ਨੂੰ ਸਹਿਯੋਗ ਦੇਣ ਵਾਲੇ ਅਤੇ ਮੇਲੇ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ|

