14 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀਂਘਾਂ ਸੋਚ ਦੀਆਂ ਮੰਚ ਦਾ 7ਵਾਂ ਸਾਂਝਾਂ ਸੰਗ੍ਰਿਹ ਕਿਤਾਬ “ਇੱਕ ਮੁਲਾਕਾਤ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ” ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਇਸ ਕਿਤਾਬ ਵਿੱਚ ਜੋ ਵੀ ਲੇਖਕ ਸ. ਸਿਮਰਨਜੀਤ ਸਿੰਘ ਮਾਨ ਜੀ ਬਾਰੇ ਆਪਣੇ ਵਿਚਾਰ ਦਰਜ ਕਰਵਾਉਣਾ ਚਾਹੁੰਦੇ ਹੋਣ ਉਹ ਪੀਂਘਾਂ ਸੋਚ ਦੀਆਂ ਮੰਚ ਦੀ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ ਨਾਲ ਸੰਪਰਕ +91-9888697078 ਕਰ ਸਕਦੇ ਹਨ। ਰਸ਼ਪਿੰਦਰ ਕੌਰ ਗਿੱਲ ਜੀ ਬਤੌਰ ਕਿਤਾਬ ਦੀ ਸੰਪਾਦਕ ਦੀ ਸੇਵਾ ਵੀ ਨਿਭਾ ਰਹੇ ਹਨ।
ਇਸ ਕਿਤਾਬ ਦੇ ਵਿੱਚ ਜੋ ਵੀ ਲੇਖਕ ਹਿੱਸਾ ਲੈਣਗੇ ਉੱਨਾਂ ਦੀ ਸ. ਸਿਮਰਨਜੀਤ ਸਿੰਘ ਮਾਨ ਜੀ ਨਾਲ ਰੂਬਰੂ ਇੱਕ ਮੁਲਾਕਾਤ ਕਰਵਾਈ ਜਾਏਗੀ। ਉਸ ਤੋਂ ਬਾਅਦ ਲੇਖਕ ਸ. ਸਿਮਰਨਜੀਤ ਸਿੰਘ ਮਾਨ ਜੀ ਪ੍ਰਤੀ ਆਪਣੇ ਵਿਚਾਰ ਕਲਮਬੱਧ ਕਰਕੇ ਕਿਤਾਬ ਦੀ ਸੰਪਾਦਕ ਰਸ਼ਪਿੰਦਰ ਕੌਰ ਗਿੱਲ ਜੀ ਨੂੰ ਦੇਣਗੇ। ਕਿਤਾਬ ਪ੍ਰਕਾਸ਼ਿਤ ਹੋਣ ਤੇ ਕਿਤਾਬ ਦਾ ਲੋਕ ਅਰਪਣ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸ਼ੁੱਭ ਕਰ-ਕਮਲਾਂ ਰਾਹੀਂ ਹੋਵੇਗਾ ਅਤੇ ਕਿਤਾਬ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੇਖਕਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਜੀ ਖੁਦ ਲੋਕ ਅਰਪਣ ਸਮਾਗਮ ਵਿੱਚ ਸਨਮਾਨਿਤ ਕਰਨਗੇ।
ਜੋ ਵੀ ਪੰਥ ਅਤੇ ਪੰਜਾਬ ਦੇ ਪ੍ਰਤੀ ਸੁਹਿਰਦ ਕਲਮਾਂ ਹਨ ਉਨਾਂ ਨੂੰ ਪੀਂਘਾਂ ਸੋਚ ਦੀਆਂ ਮੰਚ ਵੱਲੋਂ ਇਸ ਕਿਤਾਬ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਸੁਹਿਰਦ ਸੋਚ ਦੇ ਮਾਲਕ ਲੇਖਕ ਜਲਦ ਤੋਂ ਜਲਦ ਆਪਣਾ ਨਾਮ ਇਸ ਕਿਤਾਬ ਲਈ ਰਜਿਸਟਰਡ ਕਰਵਾਉਣ ਲਈ ਰਸ਼ਪਿੰਦਰ ਕੌਰ ਗਿੱਲ ਜੀ ਨੂੰ ਸੰਪਰਕ ਕਰਣ।