ਸੀਸੀਟੀਵੀ ਕੈਮਰੇ ’ਚ ਕੈਦ ਹੋਇਆ ਤਸਵੀਰਾਂ, ਪੁਲਿਸ ਜਾਂਚ ’ਚ ਜੁਟੀ
ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੀ ਗਿਆਨੀ ਜੈਲ ਸਿੰਘ ਕਲੋਨੀ ਦੇ ਅੰਦਰ ਪੀਜ਼ਾ ਹੱਟ ਵਾਲੇ ਮਾਲਕਾਂ ਦੀ ਕਾਰ ਦਾ ਸ਼ੀਸ਼ਾ ਇੱਟ ਨਾਲ ਭੰਨ ਕੇ ਇੱਕ ਬਾਇਕ ਸਵਾਰ ਕਾਰ ਵਿੱਚ ਪਈ ਕਰੀਬ 70 ਹਜ਼ਾਰ ਰੁਪਏ ਦੀ ਨਗਦੀ, ਕੁਝ ਵਿਦੇਸ਼ੀ ਕਰੰਸੀ ਅਤੇ ਪਰਸ ਚੁੱਕ ਕੇ ਫਰਾਰ ਹੋ ਗਿਆ। ਜਿਸ ਦੀਆਂ ਤਸਵੀਰਾਂ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਗੋਰਤਲਬ ਹੈ ਕੇ ਇਸੇ ਕਲੋਨੀ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਰਿਹਾਇਸ਼ ਹੈ ਅਤੇ ਕਲੋਨੀ ਦੇ ਗੇਟ ਦੇ ਬਾਹਰ ਹਰ ਵੇਲੇ ਸੁਰੱਖਿਆ ਗਾਰਡ ਮੌਜੂਦ ਰਹਿੰਦਾ ਹੈ ਪਰ ਫਿਰ ਵੀ ਚੋਰ ਵੱਲੋਂ ਹੌਸਲੇ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉੱਧਰ ਕਲੋਨੀ ਦੇ ਪ੍ਰਧਾਨ ਐਡਵੋਕੇਟ ਗੁਰਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਘਟਨਾ ਹੈ, ਜਦੋ ਕਲੋਨੀ ਦੇ ਬਾਹਰ ਬਣੇ ਸ਼ੋਅਰੂਮ ਜਿਥੇ ਇੱਕ ਪੀਜ਼ਾ ਹੱਟ ਹੈ। ਉਨ੍ਹਾਂ ਦੇ ਮਾਲਕ ਵੱਲੋਂ ਆਪਣੀ ਕਾਰ ਸ਼ੋਅਰੂਮ ਦੀ ਬੇਕ ਸਾਈਡ ਕਲੋਨੀ ਅੰਦਰ ਕਾਰ ਪਾਰਕ ਕੀਤੀ ਸੀ, ਜਿਥੇ ਉਕਤ ਮੋਟਰਸਾਈਵਲ ਸਵਾਰ ਵੱਲੋਂ ਕਾਰ ਦਾ ਸ਼ੀਸ਼ਾ ਭੰਨ ਕੇ ਕੁਜ ਨਗਦੀ, ਇੱਕ ਪਰਸ ਅਤੇ ਕੁੱਝ ਵਿਦੇਸ਼ੀ ਕਰੰਸੀ ਚੋਰੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਪੀਜ਼ਾ ਹੱਟ ਦਾ ਮਾਲਕ ਕਲੋਨੀ ਦੀ ਸੁਰੱਖਿਆ ’ਤੇ ਸਵਾਲ ਉਠਾ ਰਿਹਾ, ਜਦਕਿ ਉਸ ਵੱਲੋਂ ਪਾਰਕ ਕੀਤੀ ਕਾਰ ਬਾਰੇ ਕੋਈ ਸੂਚਨਾ ਸਕਿਉਰਟੀ ਗਾਰਡ ਨੂੰ ਨਹੀਂ ਦਿੱਤੀ ਗਈ, ਜਦਕਿ ਉਨ੍ਹਾਂ ਦੀ ਪਾਰਕਿੰਗ ਸ਼ੋਅਰੂਮ ਦੇ ਸਾਹਮਣੇ ਬਣੀ ਹੋਈ ਹੈ। ਦੂਜੇ ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਕਲੋਨੀ ਅੰਦਰ ਹੋਰ ਸ਼ੋਅਰੂਮ ਬਣਾਉਣ ਜ਼ਾ ਰਹੀ ਹੈ, ਜਿਸ ਨਾਲ ਇਸ ਤਰਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਮੁਤਾਬਿਕ ਚੋਰ ਦੀ ਪਹਿਚਾਣ ਕਰ ਲਈ ਗਈ ਹੈ, ਜਲਦ ਹੀ ਉਸ ਨੂੰ ਗਿ੍ਰਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।