ਫਰੀਦਕੋਟ 6 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਸੋਸਾਇਟੀ ਬਾਬਾ ਪੀਰ ਬਾਬਾ ਮੋਜ਼ ਦਰਿਆ ਚਿੱਟੇ ਜੋੜਿਆ ਵਾਲਿਆ ਵੱਲੋਂ ਗੁਰੂ ਨਾਨਕ ਜੀ ਦੇ ਉਪਦੇਸ਼ ਪਵੁਨ ਗੁਰੂ ਪਾਣੀ ਪਿਤਾ ਨੂੰ ਮੰਨਦਿਆ ਹੋਇਆਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਮੂਹ ਕਮੇਟੀ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ। ਇਸ ਸਮੇਂ ਬੋਲਦਿਆ ਕਮੇਟੀ ਦੇ ਸਰਪ੍ਰਸਤ ਰਿਟ ਐਸ ਪੀ ਮੁਖਤਿਆਰ ਸਿੰਘ, ਡਾਕਟਰ ਅਨਿਲ ਕਟਾਰੀਆ, ਸੁਰਿੰਦਰ ਚਾਵਲਾ, ਐਡਵੋਕੇਟ ਜਤਿੰਦਰ ਮੜੀਆਂ ਨੇ ਕਿਹਾ ਕਿ ਸਾਡੇ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਅਸਮਾਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਦੇਸ਼ ਨੂੰ ਪ੍ਰਦੂਸ਼ਣ ਰਹਿਤ ਕਰਨ ਸਕੀਏ , ਜਿਸ ਨਾਲ ਕਿ ਸਮਾਜ ਨੂੰ ਹਰਿਆ ਭਰੀਆ ਬਣਾਇਆ ਜਾ ਸਕੇ ਅਤੇ ਆਪਣੇ ਆਉਣ ਵਾਲੀਆਂ ਨਸਲਾਂ ਲਈ ਜੋ ਕਿ ਸਾਹ ਲੈਣ ਵਿੱਚ ਦਿੱਕਤ ਨਾ ਆਵੇ, ਇਸ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰਾਂ ਹੀ ਇਹ ਬੂਟੀਆਂ ਦਾ ਲੰਗਰ ਲਗਾਇਆ ਜਾਦਾ ਹੈ। ਇਸ ਸੋਸਾਇਟੀ ਦੇ ਮੁੱਖ ਪਰਸਤ ਸ. ਮੁਖਤਿਆਰ ਸਿੰਘ ਸਾਬਕਾ ਐਸ.ਪੀ. ਅਤੇ ਜਨਰਲ ਸਕੱਤਰ ਮੋਗਾ ਬੀ.ਜੇ.ਪੀ. ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਪਰਨਾਮ ਮੌੜ ਸਰਪ੍ਰਸਤ, ਗੁਰਤੇਜ਼ ਸਿੰਘ ਪਿੰਡ ਢੁੱਡੀ ਸਰਪ੍ਰਸਤ, ਡਾ. ਅਨਿਲ ਕਟਾਰੀਆ ਚੇਅਰਮੈਨ, ਸ੍ਰੀ ਜਤਿੰਦਰ ਮੜੀਆ ਜੀ ਵਕੀਲ ਪ੍ਰਧਾਨ, ਸੁਰਿੰਦਰ ਚਾਵਲਾ ਸੈਕਟਰੀ, ਹਰਿੰਦਰ ਦੁਆ ਖਜਾਨਚੀ, ਗਗਨ ਗਰਗ ਸਲਾਹਕਾਰ, ਕਿਸ਼ੋਰੀ ਲਾਲ ਮੁੱਖ ਸੇਵਾਦਾਰ, ਪ੍ਰੇਮ ਸਾਗਰ ਮੈਂਬਰ ਅਤੇ ਕੁਝ ਰਾਜਨੀਤਿਕ ਲੋਕਾਂ ਨੇ ਹਾਜਰੀ ਲਗਵਾਈ, ਸ. ਸੰਦੀਪ ਸਿੰਘ ਸੰਨੀ ਬਰਾੜ ਸਾਬਕਾ ਓ.ਐਸ.ਡੀ., ਬਲਕਰਨ ਸਿੰਘ ਵਾਂਦਰ ਜਨਰਲ ਸਕੱਤਰ ਕਾਂਗਰਸ ਕਮੇਟੀ ਫਰੀਦਕੋਟ ਅਤੇ ਹੋਰ ਵੀ ਸ਼ਹਿਰ ਦੇ ਉਘੇ ਸਮਾਜ ਸੇਵੀ ਹਾਜਰ ਸਨ।

