ਲੁਧਿਆਣਾ 10 ਨਵੰਬਰ (ਵਰਲਡ ਪੰਜਾਬੀ ਟਾਈਮਜ)
ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਪ੍ਰੀਤੀਮਾਨ ਕੌਰ ਨੂੰ ਮਾਈਕ੍ਰੋਬਾਇਆਲੋਜੀ ਦੇ ਖੇਤਰ ਵਿਚ ਸ਼ਾਨਦਾਰ ਖੋਜ ਲਈ 2025 ਦੇ ਸਰਵੋਤਮ ਥੀਸਿਸ ਪੁਰਸਕਾਰ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ| ਕੁਮਾਰੀ ਪ੍ਰੀਤੀਮਾਨ ਦਾ ਥੀਸਿਸ ਲਖਨਊ (ਉੱਤਰ ਪ੍ਰਦੇਸ਼) ਵਿਖੇ ਹੋਈ ਆਈ ਸੀ ਏ ਆਰ ਦੀ ਖੇਤੀ ਖੋਜ ਪ੍ਰਬੰਧਨ ਬਾਰੇ ਰਾਸ਼ਟਰੀ ਅਕੈਡਮੀ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਵਿਚ ਆਪਣੇ ਵਰਗ ਵਿਚ ਸਭ ਤੋਂ ਉੱਤਮ ਆਂਕਿਆ ਗਿਆ|
ਪ੍ਰੀਤੀਮਾਨ ਕੌਰ ਆਪਣਾ ਖੋਜ ਕਾਰਜ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਜੀ ਐੱਸ ਕੋਚਰ ਦੀ ਨਿਗਰਾਨੀ ਹੇਠ ਜਾਰੀ ਰੱਖਿਆ ਹੋਇਆ ਹੈ| ਇਸ ਦੌਰਾਨ ਇਹ ਖੋਜਾਰਥੀ ਸ਼ੇ੍ਰਸ਼ਟ ਮਾਈਕ੍ਰੋਬਾਇਲ ਤਕਨਾਲੋਜੀਆਂ ਦੀ ਵਰਤੋਂ ਕਰਕੇ ਖਮੀਰੀਕ੍ਰਿਤ ਤਰੀਕਿਆਂ ਵਿਚ ਫਲੇਵਰ ਦੇ ਵਿਕਾਸ ਬਾਰੇ ਨਵੀਂ ਤਕਨਾਲੋਜੀ ਦੀ ਖੋਜ ਕਰ ਰਹੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

