ਲੁਧਿਆਣਾ 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਤੋਂ ਐੱਮ ਟੈੱਕ ਕਰਨ ਵਾਲੇ ਵਿਦਿਆਰਥੀ ਸ਼੍ਰੀ ਅਰੁਣ ਗੁਪਤਾ ਨੂੰ ਬੀਤੇ ਦਿਨੀਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਦੂਸਰਾ ਇਨਾਮ ਹਾਸਲ ਹੋਇਆ| ਇਹ ਕਾਨਫਰੰਸ ਇੰਜਨੀਅਰਿੰਗ ਦੀਆਂ ਖੋਜਾਂ ਰਾਹੀਂ ਖੇਤੀ ਅਤੇ ਭੋਜਨ ਖੇਤਰਾਂ ਦੇ ਬਦਲਾਵਾਂ ਸੰਬੰਧੀ ਕਰਨਾਟਕਾ ਦੇ ਰਾਇਚੂਰ ਵਿਚ ਸਥਾਪਿਤ ਯੂਨੀਵਰਸਿਟੀ ਐਗਰੀਕਲਚਰ ਸਾਇੰਸਜ਼ ਵਿਚ ਕਰਵਾਈ ਗਈ ਸੀ| ਅਰੁਣ ਗੁਪਤਾ ਨੇ ਇਸ ਕਾਨਫਰੰਸ ਵਿਚ ਡਾ. ਜੇ ਪੀ ਸਿੰਘ ਦੀ ਨਿਗਰਾਨੀ ਹੇਠ ਤਿਆਰ ਕੀਤਾ ਪੇਪਰ ਪੇਸ਼ ਕੀਤਾ ਜਿਸ ਵਿਚ ਦੱਖਣ-ਪੱਛਮੀ ਪੰਜਾਬ ਦੀ ਭੂਮੀ ਵਿਚ ਤਬਦੀਲੀ ਨੂੰ ਜੀਓਸਪੇਟਲ ਤਕਨੀਕਾਂ ਦੀ ਮਦਦ ਨਾਲ ਵਿਸ਼ਲੇਸ਼ਿਤ ਕੀਤਾ ਗਿਆ ਸੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|