ਚੰਡੀਗੜ੍ਹ, 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ (ਰਜਿ.) ਮੁਹਾਲੀ ਵੱਲੋਂ ਅੱਜ ਸ਼ਾਮ ਟੈਗੋਰ ਥੀਏਟਰ, ਸੈਕਟਰ-18, ਚੰਡੀਗੜ੍ਹ ਵਿਖੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੁਆਰਾ ਰਚਿਤ ਪੰਜਾਬੀ ਨਾਟਕ “ਸੌਂਕਣ” ਦੀ ਸਫਲਤਾਪੂਰਵਕ ਪੇਸ਼ਕਾਰੀ ਕੀਤੀ ਗਈ। ਨਾਟਕ ਦਾ ਨਿਰਦੇਸ਼ਨ ਈਮਾਨੁਅਲ ਸਿੰਘ ਨੇ ਕੀਤਾ ਅਤੇ ਇਸ ਨਾਟਕ ਦੀ ਪੇਸ਼ਕਾਰੀ ਪ੍ਰਸਿੱਧ ਕਲਾਕਾਰ ਡਾ. ਜਸਵਿੰਦਰ ਸਿੰਘ ਭੱਲਾ ਦੀ ਯਾਦ ਨੂੰ ਸਮਰਪਿਤ ਸੀ।
ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਹਰਮਨ ਪਿਆਰਾ ਬਣਾ ਦਿੱਤਾ, ਜਦੋਂ ਮਾਣਯੋਗ ਸ਼ਖ਼ਸੀਅਤਾਂ ਸ੍ਰੀ ਬਾਲ ਮੁਕੰਦ ਸ਼ਰਮਾ (ਚੇਅਰਮੈਨ, ਫੂਡ ਕਮਿਸ਼ਨਰ ਪੰਜਾਬ ), ਏ.ਐਸ. ਰਾਏ ਆਈ.ਪੀ.ਐਸ. (ਡੀ.ਜੀ.ਪੀ. ਪੰਜਾਬ), ਐੱਮ. ਐੱਸ. ਔਜਲਾ (ਫਾਰਮਰ ਚੀਫ਼ ਟਾਉਨ ਪਲਾਨਰ, ਗਵਰਨਮੈਂਟ ਆੱਫ ਪੰਜਾਬ), ਡਾ. ਸਤੀਸ਼ ਵਰਮਾ (ਪ੍ਰੋਫੈਸਰ ਇਮੈਨਿਟੀਸ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਬੋਰਡ, ਗੋਬਿੰਦਗੜ੍ਹ), ਪਰਮਦੀਪ ਕੋਰ ਭੱਲਾ (ਸੁਪਤਨੀ ਸਵ. ਡਾ. ਜਸਵਿੰਦਰ ਸਿੰਘ ਭੱਲਾ) ਅਤੇ ਉਹਨਾਂ ਦੀ ਭੈਣ ਕੁਲਜੀਤ ਕੋਰ, ਵੈਮਸਲੇਅ ਕੁਕੂ (ਅਸਿਸਟੈਂਟ ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਪੀ. ਐਸ. ਆਰਟਸ ਐਂਡ ਕਲਚਰਲ ਸੁਸਾਇਟੀ ਦੁਆਰਾ ਲਗਾਈ ਗਈ ਤਿੰਨ ਰੋਜ਼ਾ ਵਰਕਸ਼ਾਪ ਲਈ ਲੰਡਨ ਤੋਂ ਆਏ ਥੀਏਟਰ ਡਾਇਰੈਕਟਰ ਟੋਨੀ ਸਿਲੀ ਅਤੇ ਥੀਏਟਰ ਡਾਇਰੈਕਟਰ ਨੇਲ ਮੁਖਰਜੀ ਨੇ ਵਿਸ਼ੇਸ਼ ਤੋਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ, ਉਹਨਾ ਦੀ ਅਗਵਾਈ ਹੇਠ ਥੀਏਟਰ ਵਰਕਸ਼ਾਪ ਦਾ ਕਾਰਜ ਵਾਕਿਆ ਹੀ ਸ਼ਲਾਘਾ ਯੋਗ ਰਿਹਾ। ਉਹਨਾਂ ਨੇ ਤਿੰਨ ਦਿਨਾਂ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਵਿੱਚ ਸਾਰੇ ਭਾਗੀਦਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਥੀਏਟਰ ਦੀਆਂ ਬਾਰੀਕੀਆਂ ਸਿਖਾਈਆਂ। ਇਸ ਵਰਕਸ਼ਾਪ ਵਿੱਚ ਰਾਸ਼ਟਰਪਤੀ ਅਵਾਰਡੀ ਸੁਸਾਇਟੀ ਦੇ ਚੇਅਰਮੈਨ ਸ. ਬਲਕਾਰ ਸਿੱਧੂ ਵੱਲੋਂ ਪੰਜਾਬੀ ਲੋਕ ਨਾਚ ਭੰਗੜੇ ਦੀ ਸਿਖਲਾਈ ਦਿੱਤੀ ਗਈ।
ਇਸ ਸਮਾਗਮ ਦੀ ਸਫਲਤਾ ਵਿੱਚ ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪ੍ਰਵੀਨ ਸੰਧੂ ਅਤੇ ਬਲਕਾਰ ਸਿੱਧੂ (ਰਾਸ਼ਟਰਪਤੀ ਅਵਾਰਡੀ, ਚੇਅਰਮੈਨ, ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ) ਦਾ ਵਿਸ਼ੇਸ਼ ਯੋਗਦਾਨ ਰਿਹਾ। ਟਰਾਈ ਸਿਟੀ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚੋਂ ਆਏ ਕਲਾ ਪ੍ਰੇਮੀਆਂ ਨੇ ਵੀ ਹਾਲ ਦੀ ਰੌਣਕ ਵਧਾਈ ਤੇ ਪ੍ਰੋਗਰਾਮ ਦਾ ਸੰਪੂਰਨ ਆਨੰਦ ਮਾਣਿਆ।
ਨਾਟਕ ਪੂਰਾ ਹੋਣ ‘ਤੇ ਦਰਸ਼ਕਾਂ ਨੇ ਪੰਜਾਬੀ ਸਭਿਆਚਾਰ ਤੇ ਕਲਾ ਨੂੰ ਉਜਾਗਰ ਕਰਨ ਲਈ ਇਸ ਪੇਸ਼ਕਾਰੀ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਨਾਟਕ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੀ ਈਮਾਨੁਅਲ ਸਿੰਘ ਦੀ ਕਲਾਕਾਰਾਂ ਦੀ ਪੂਰੀ ਟੀਮ ਜਿੰਨਾਂ ਵਿੱਚ—ਸ਼ੰਕਰ, ਮਨਦੀਪ, ਅਕਸ ਗਿੱਲ, ਪਰਵਿੰਦਰ ਸਿੰਘ, ਬਾਣੀ ਕੌਰ, ਜਸ਼ਨ ਪ੍ਰੀਤ ਸਿੰਘ, ਮਨੀ ਧੰਦੀਵਾਲ, ਸੁਖਦੀਪ ਕੌਰ ਸੰਘਾ, ਜੀਵਨ ਬਟਾਲਵੀ, ਜਤਿਨ ਬਠਿੰਡਾ, ਤੇ ਜਸਵੀਨ ਕੌਰ—ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਨੋਜਵਾਨ ਕਲਾਕਾਰਾਂ ਦਾ ਜੋਸ਼ ਤੇ ਲਗਨ ਵੇਖ ਕੇ ਇੰਝ ਲੱਗਾ ਕਿ ਪੰਜਾਬੀ ਥੀਏਟਰ ਦੇ ਭਵਿੱਖ ਨੂੰ ਕੋਈ ਖਤਰਾ ਨਹੀਂ ਹੈ। ਪ੍ਰਧਾਨ ਪ੍ਰਵੀਨ ਸੰਧੂ ਨੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਪੀ. ਐਸ . ਆਰਟਸ ਐਂਡ ਕਲਚਰਲ ਸੁਸਾਇਟੀ ਦੀ ਪੂਰੀ ਟੀਮ ਨੂੰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਪੀ.ਐਸ. ਆਰਟਸ ਐਂਡ ਕਲਚਰਲ ਸੋਸਾਇਟੀ ਅਜਿਹੇ ਸਾਹਿਤਕ ਅਤੇ ਕਲਾਤਮਕ ਸਮਾਗਮਾਂ ਦਾ ਆਯੋਜਨ ਭਵਿੱਖ ਵਿੱਚ ਵੀ ਪਹਿਲਾ ਵਾਗ ਹੀ ਜਾਰੀ ਰੱਖੇਗੀ ਅਤੇ ਨਵੇਂ ਨਵੇਂ ਕਲਾਕਾਰਾਂ ਨੂੰ ਅੱਗੇ ਆਉਣ ਦੇ ਮੌਕੇ ਦਿੰਦੀ ਰਹੇਗੀ। ਸਾਰੇ ਪ੍ਰੋਗਰਾਮ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਜ਼ਿੰਮੇਵਾਰੀ ਨਵਜੋਤ ਸਿੰਘ ਨਿਭਾਈ ।
ਸਮਾਗਮ ਦੇ ਅੰਤ ਵਿੱਚ ਹਾਜ਼ਰ ਮੁੱਖ ਮਹਿਮਾਨਾਂ ਨੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪ੍ਰਵੀਨ ਸੰਧੂ ਦੇ ਇਸ ਉਪਰਾਲੇ ਨੂੰ ਬਹੁਤ ਹੀ ਸਲਾਘਾਯੋਗ ਦੱਸਿਆ ਅਤੇ ਕਿਹਾ ਕਿ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਥੀਏਟਰ ਪ੍ਰਵੀਨ ਸੰਧੂ ਵਰਗੇ ਨੋਜਵਾਨਾਂ ਦੇ ਹੱਥ ਵਿੱਚ ਹੈ, ਤਾਂ ਇਸ ਨੂੰ ਕਿਸੇ ਗੱਲੋਂ ਡਰ ਨਹੀਂ ਹੈ, ਇਹ ਸਾਡਾ ਸੱਭਿਆਚਾਰ ਸਾਡੀਆਂ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਪਰਵੀਨ ਸੰਧੂ ਦਾ ਬਹੁਤ ਵੱਡਾ ਉਪਰਾਲਾ ਹੈ। ਇਸਦੇ ਨਾਲ ਹੀ ਡਾ. ਸਤੀਸ਼ ਵਰਮਾ ਜੀ ਨੇ ਕਿਹਾ ਕਿ ਇੱਕ ਸੁਸਾਇਟੀ ਨੂੰ ਬਣਾਉਣਾ ਸੋਖਾ ਹੈ, ਪਰ ਉਸਨੂੰ ਇਸ ਮੁਕਾਮ ਤੱਕ ਲੈ ਕੇ ਜਾਣਾ ਇਹ ਪ੍ਰਵੀਨ ਸੰਧੂ ਵਰਗੇ ਹੋਣਹਾਰ ਨੌਜਵਾਨ ਹੀ ਕਰ ਸਕਦੇ ਹਨ। ਉਹਨਾਂ ਨੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਤੱਕ ਉਹਨਾਂ ਨੇ ਕਿਸੇ ਵੀ ਸੰਸਥਾ ਦੀ ਏਡੀ ਵੱਡੀ ਟੀਮ ਨਹੀਂ ਦੇਖੀ, ਜਿਸ ਤਰ੍ਹਾਂ ਪ੍ਰਵੀਨ ਸੰਧੂ ਦੀ ਪੂਰੀ ਟੀਮ ਇਕਜੁੱਟਤਾ ਨਾਲ ਕੰਮ ਕਰਦੀ ਹੈ। ਉਹਨਾਂ ਨੇ ਪੂਰੀ ਟੀਮ ਦੇ ਕੰਮ ਦੀ ਸ਼ਲਾਘਾ ਦੇ ਨਾਲ ਨਾਲ ਨਾਟਕ ਦੇ ਕਲਾਕਾਰਾਂ ਦਾ ਸਨਮਾਨ ਤੇ ਧੰਨਵਾਦ ਵੀ ਕੀਤਾ।
ਪ੍ਰਵੀਨ ਸੰਧੂ ਵੱਲੋਂ ਇਸ ਮੌਕੇ ਤੇ ਹਾਜਰ ਸਾਰੀਆਂ ਮਹਾਨ ਸਖਸੀਅਤਾਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਪੂਰੀ ਟੀਮ ਅਰਸ਼ਦੀਪ ਸਿੰਘ ਸੰਧੂ, ਹਰਨੂਰ ਕੋਰ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ, ਐਡਵਾਈਜ਼ਰ ਮੀਨਾ ਚੱਢਾ, ਸ਼ਮਾ ਮਹਾਜਨ,ਪ੍ਰੀਤੀ ਜੈਨ, ਰੋਹਿਤ ਗਿਰਧਰ, ਡਾ. ਸਾਹਿਲ ਮੋਗਲਾ, ਡਾ. ਸੋਨਾਕਸ਼ੀ ਮੋਗਲਾ, ਪ੍ਰੈੱਸ ਸਕੱਤਰ ਸ਼ਾਇਰ ਭੱਟੀ, ਸੁਖਵਿੰਦਰ ਕੌਰ, ਸ.ਤੇਜਾ ਸਿੰਘ ਥੂਹਾ, ਬਲਬੀਰ ਕੋਰ ਸੋਨੀ, ਜੈਸਮਾਈਨ ਸਿੰਘ, ਹੀਨਾ ਪਟਿਆਲ, ਸਾਇਨਾ ਜੈਨ, ਹਰਨੂਰ ਕੋਰ, ਗੁਰਸ਼ਰਨ ਕੋਰ ਭੱਟੀ, ਬੱਗਾ, ਧਨੰਜਿਆ ਚੋਹਾਨ (ਸਖਸ਼ਮ ਟਰੱਸਟ, ਚੰਡੀਗੜ੍ਹ) ਨਾਲ ਰੂਬਰੂ ਕਰਵਾਇਆ। ਇਸ ਤਿੰਨ ਰੋਜਾ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਵਿੱਚ ਅਰਾਧਿਆ, ਅਸਮੀਤ ਸਿੰਘ, ਕਪਿਲ, ਰਾਕੇਸ਼, ਗੁਰਸ਼ਰਨ ਕੌਰ, ਰੰਜਨਾ ਨਾਗਪਾਲ, ਅਸ਼ੋਕ ਕੁਮਾਰ, ਨਵਜੋਤ, ਹਰਜੋਤ ਸਿੰਘ, ਸੀਮਾ ਗੁਪਤਾ, ਸਤਿਅਇੰਦਰ ਕੁਮਾਰ, ਸੁਖਵੀਰ ਸਿੰਘ, ਗੁਰਨੂਰ ਕੋਰ, ਪੂਜਾ, ਸੱਤਿਆਵਤੀ ਅਚਾਰੀਆ, ਜਗਜੀਤ ਸਿੰਘ, ਜਸਵਿੰਦਰ ਕੌਰ, ਹਰਲੀਨ ਕੌਰ, ਸ਼ਰਨਦੀਪ ਕੌਰ, ਬਲਵਿੰਦਰ ਸਿੰਘ ਢਿੱਲੋ, ਸਿਮਰਜੀਤ ਕੌਰ ਢਿੱਲੋ, ਰਾਖੀ ਬਾਲਾ ਸੁਬਰਾ ਮਨੀਅਮ, ਮਨਪ੍ਰੀਤ ਕੌਰ, ਤੇਜਪ੍ਰਤਾਪ ਸਿੰਘ, ਇੰਦੂ, ਸੁਰਿੰਦਰ ਕੌਰ, ਯੁਵਰਾਜ ਸਿੰਘ, ਕੰਵਰਦੀਪ, ਵੰਸ਼, ਸ਼ੈਫਾਲੀ ਗੁਪਤਾ, ਨਵਿਆ ਮਹਾਜਨ, ਸੰਜੀਵ ਨਾਗਪਾਲ, ਭਾਰਤ, ਪ੍ਰਣਵੀ, ਸ਼ਾਨਾਇਆ, ਮੀਨਾਕਸ਼ੀ, ਮੋਨਾ , ਬਿੰਦੂ ਜੈਦਕਾ, ਮਨਦੀਪ ਕੌਰ, ਆਸਥਾ, ਐਡਵੋਕੇਟ ਨੀਲਮ ਨਾਰੰਗ ਜਿਹੀਆਂ ਵੱਖ ਵੱਖ ਖੇਤਰਾਂ ਸੰਬੰਧਿਤ ਸਖਸੀਅਤਾਂ ਨੇ ਹਿੱਸਾ ਲਿਆ।