ਫ਼ਰੀਦਕੋਟ 25 ਜਨਵਰੀ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਟੈਕਸੀ ਓਪਰੇਟਰ ਡਰਾਈਵਰ ਯੂਨੀਅਨ (ਰਜਿ 31) ਫ਼ਰੀਦਕੋਟ ਵੱਲੋ ਇੱਕ ਖੂਬਸੂਰਤ ਸਨਮਾਨ ਸਮਾਰੋਹ ਕੀਤਾ ਗਿਆ । ਇਹ ਜਾਣਕਾਰੀ ਪ੍ਰੈਸ ਸਕੱਤਰ ਪੰਜਾਬ ਕੁਲਜੀਤ ਸਿੰਘ ਭੱਟੀ ਨੇ ਸਾਂਝੀ ਕਰਦਿਆ ਕੀਤੀ। ਓਨਾਂ ਦੱਸਿਆ ਇਸ ਸਮੇ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਜੀ ਨੇ ਡਰਾਈਵਰ ਭਾਈਚਾਰੇ ਨਾਲ ਟ੍ਰੈਫਿਕ ਨਿਯਮਾਂ ਬਾਰੇ ਗੱਲਬਾਤ ਸਾਂਝੀ ਕੀਤੀ ਅਤੇ ਓਨਾ ਤੋ ਸਹਿਯੋਗ ਦੀ ਉਮੀਦ ਕੀਤੀ।ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਪੱਕਾ ਭਰੋਸਾ ਦਿਵਾਇਆ ਕਿ ਓਹ ਹਮੇਸ਼ਾ ਓਨਾ ਨਾਲ ਖੜੇ ਹਨ ਅਤੇ ਭਾਈਚਾਰਕ ਸਾਂਝ ਬਣਾ ਕੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਓਨਾਂ ਮੁੱਖ ਮੰਤਰੀ ਪੰਜਾਬ ਅਤੇ ਐਸ.ਐਸ.ਪੀ ਪ੍ਰਗਿਆ ਜੈਨ ਜੀ ਦਾ ਧੰਨਵਾਦ ਕੀਤਾ ਜਿਨਾਂ ਫ਼ਰੀਦਕੋਟ ਦੀ ਧੀ ਅਨੂ ਬਾਲਾ ਜੀ ਤੇ ਦੋ ਪੁਲਸ ਮੁਲਾਜ਼ਮ ਜੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦੇ ਹਨ । ਮੁੱਖ ਮੰਤਰੀ ਮੈਡਲ ਨਾਲ 26 ਜਨਵਰੀ ਯਨਕਿ ਗਣਤੰਤਰ ਦਿਵਸ ਤੇ ਸਨਮਾਨਿਤ ਕਰਨ ਦੀ ਚੋਣ ਕੀਤੀ । ਓਹ ਵਧਾਈ ਦੇ ਪਾਤਰ ਹਨ।
ਇਸ ਸਮੇ ਯੂਨੀਅਨ ਦੇ ਚੇਅਰਮੈਨ ਜਸਵਿੰਦਰ ਸਿੰਘ ਭੱਟੀ , ਸੁਖਦੇਵ ਸਿੰਘ ਵਾਈਸ ਪ੍ਰਧਾਨ , ਨਛੱਤਰ ਸਿੰਘ ਪ੍ਰਧਾਨ ਜੀ, ਹਰਜੀਤ ਸਿੰਘ ਪ੍ਰਧਾਨ ਅਜ਼ਾਦ ਟੈਕਸੀ ਯੂਨੀਅਨ ਅਤੇ ਬਲਤੇਜ ਸਿੰਘ ਭੁੱਲਰ, ਬਖਸੀਸ਼ ਸਿੰਘ ਪ੍ਰਧਾਨ, ਇਕਬਾਲ ਸਿੰਘ ਕਾਬਲ ਵਾਲਾ , ਰਵਿੰਦਰ ਅਠਵਾਲ, ਗਗਨ ਭੱਟੀ, ਸਤਨਾਮ ਸਿੰਘ ਪ੍ਰਧਾਨ ਸਾਦਿਕ , ਅਮ੍ਰਿਤ ਪਾਲ ਸਿੰਘ ਗੋਲੇਵਾਲਾ ਪ੍ਰਧਾਨ , ਗੋਰਾ ਗਿੱਲ , ਦੀਪ ਸਿੰਘ ਸਾਦਿਕ ਚੋਂਕ ਫਰੀਦਕੋਟ ਅਤੇ ਬੱਬੂ ਪ੍ਰਧਾਨ ਕੋਟਕਪੂਰਾ ਅਤੇ ਸਮੂਹ ਟੈਕਸੀ ਡਰਾਈਵਰ ਵੀਰ ਆਦਿ ਹਾਜ਼ਰ ਸਨ ।

