ਰਾਤ ਸਮੇ ਦੁਕਾਨਾ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ : ਐਸ.ਐਸ.ਪੀ
ਗਿਰੋਹ ਵਿੱਚ ਸ਼ਾਮਿਲ 4 ਦੋਸ਼ੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ 6 ਘੰਟਿਆਂ ’ਚ ਕੀਤਾ ਗ੍ਰਿਫਤਾਰ
ਮੋਗਾ, ਤਰਨਤਾਰਨ, ਫਿਰੋਜਪੁਰ ਅਤੇ ਫਰੀਦਕੋਟ ਜਿਲ੍ਹੇ ਵਿੱਚ ਹੋਈਆਂ ਚੋਰੀ ਕਰਨ ਦੀਆਂ ਵਾਰਦਾਤ ਵਿੱਚ ਸਨ ਸ਼ਾਮਿਲ
ਕੋਟਕਪੂਰਾ, 26 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਨਿਰਦੇਸ਼ਾ ਤਹਿਤ ਪੰਜਾਬ ਨੂੰ ਸੁਰੱਖਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਵੱਲੋਂ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦੋਕਟ ਰੇਜ ਦੀ ਰਹਿਨੁਮਾਈ ਹੇਠ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਅੰਤਰ-ਜਿਲ੍ਹਾ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਹਨਾ ਦੇ ਕਬਜੇ ਵਿੱਚੋ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋਂ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰਾਂ ਦੀ ਪਛਾਣ ਪਛਾਣ ਬਵਨ ਸਿੰਘ, ਲਵਪ੍ਰੀਤ ਸਿੰਘ ਉਰਫ ਲਵ, ਅੰਗਰੇਜ ਸਿੰਘ ਉਰਫ ਲਾਡੀ ਅਤੇ ਰਾਹੁਲ ਉਰਫ ਰਾਫੀ ਵਜੋ ਹੋਈ ਹੋਈ ਹੈ। ਇਹ ਚਾਰੇ ਦੋਸ਼ੀ ਫਿਰੋਜ਼ਪੁਰ ਜ਼ਿਲ੍ਹੇ ਦੇ ਨਿਵਾਸੀ ਹਨ। ਪੁਲਿਸ ਟੀਮਾ ਵੱਲੋਂ ਇਹਨਾ ਪਾਸੋ 30 ਪੱਖੇ, 13 ਪੱਖਿਆ ਦੇ ਬਲੇਡ, 01 ਵੂਫਰ ਸੈਟ, 01 ਟੋਸਟਰ, 04 ਇਲੈਕਟਰਾਨਿਕ ਚੁੱਲੇ, 01 ਹੈਡ ਬਲੈਡਰ, 4 ਪੱਖੇ ਸਟੈਂਡ ਵਾਲੇ ਅਤੇ ਚੋਰੀ ਕੀਤੇ ਸਮਾਨ ਨੂੰ ਲਿਜਾਉਣ ਲਈ ਵਰਤੀ ਬਲੈਰੋ ਪਿਕਅੱਪ ਗੱਡੀ ਵੀ ਕਬਜੇ ਵਿੱਚ ਲਈ ਗਈ ਹੈ। ਉਹਨਾ ਦੱਸਿਆ ਕਿ ਇਹਨਾ ਦੇ ਹੀ ਗਿਰੋਹ ਦਾ ਇੱਕ ਮੈਬਰ ਦਵਿੰਦਰ ਸਿੰਘ ਉਰਫ ਮਿੰਟੂ ਜੋ ਕਿ ਫਿਰੋਜਪੁਰ ਦਾ ਰਹਿਣ ਵਾਲਾ ਹੈ, ਉਸ ਨੂੰ ਲੁਧਿਆਣਾ ਪੁਲਿਸ ਦੇ ਥਾਣਾ ਲਾਡੋਵਾਲ ਵੱਲੋਂ ਇੱਕ ਸਕੋਡਾ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ, ਜਦੋ ਇਹ ਕਿਸੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਐਸ.ਐਸ.ਪੀ ਫਰੀਦੋਕਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਸ ਗਿਰੋਹ ਦੇ ਮੈਬਰਾ ਦਾ ਰਿਕਾਰਡ ਕ੍ਰਿਮੀਨਲ ਹੈ, ਇਹਨਾ ਦੇ ਖਿਲਾਫ ਪਹਿਲਾ ਵੀ ਚੋਰੀ ਅਤੇ ਡਿਕੈਤੀ ਸਬੰਧੀ ਮੁਕੱਦਮੇ ਦਰਜ ਹਨ। ਸ਼ੁਰੂਆਤੀ ਜਾਚ ਤੋ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀ ਆਪਣੇ ਹੋਰ ਸਾਥੀਆ ਨਾਲ ਮਿਲ ਕੇ 26 ਮਈ ਅਤੇ 23 ਜੂਨ ਦੀ ਰਾਤ ਨੂੰ ਸ਼ਹਿਰ ਅੰਦਰ ਹੋਈਆ ਚੋਰੀ ਦੀਆਂ ਚੋਰੀ ਦੀਆਂ ਵਾਰਦਾਤਾ ਵਿੱਚ ਸ਼ਾਮਿਲ ਸਨ, ਜਿਸ ਦੌਰਾਨ ਇਹਨਾ ਵੱਲੋਂ ਦੁਕਾਨਾ ਅੰਦਰ ਪਿਆ ਸਮਾਨ ਅਤੇ ਨਕਦੀ ਚੋਰੀ ਕੀਤੀ ਗਈ ਸੀ। ਇਸ ਤੋ ਇਲਾਵਾ ਇਹਨਾ ਵੱਲੋਂ ਮਿਤੀ 14/15-05/2025 ਦੀ ਦਰਮਿਆਨੀ ਰਾਤ ਨੂੰ ਜੀਰਾ ਵਿਖੇ ਰੈਡੀਮੇਡ ਸਟੋਰ ਅਤੇ 19.06.2025 ਦੀ ਰਾਤ ਨੂੰ ਤਰਨਤਾਰਨ ਵਿਖੇ ਇੱਕ ਸ਼ਰਾਬ ਠੇਕਾ ਭੰਨ ਕੇ ਸ਼ਰਾਬ ਅਤੇ ਨਕਦੀ ਚੋਰੀ ਅਤੇ ਕਰੀਬ 3/4 ਦਿਨ ਪਹਿਲਾ ਜੀਰਾ ਵਿਖੇ ਇੱਕ ਇਲੈਕਟਰਾਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਸਬੰਧੀ ਇਹਨਾ ਖਿਲਾਫ ਸਬੰਧਿਤ ਥਾਣਾ ਵਿੱਚ ਮੁਕੱਦਮੇ ਵੀ ਦਰਜ ਕੀਤੇ ਗਏ ਸਨ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਬੀਤੀ 23 ਜੂਨ ਦੀ ਰਾਤ ਨੂੰ ਇਹ ਗਿਰੋਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਫਰੀਦਕੋਟ ਪੁਲਿਸ ਦੀਆਂ ਟੀਮਾ ਵੱਲੋਂ ਤੁਰੰਤ ਨਾਕਾਬੰਦੀ ਕਰਨ ਅਤੇ ਗਸ਼ਤ ਵਧਾਉਣ ਨਾਲ ਇਹ ਆਪਣਾ ਚੋਰੀ ਕੀਤਾ ਸਮਾਨ ਜਹਾਜ ਗਰਾਊਡ ਫਰੀਦਕੋਟ ਵਿੱਚ ਛੁਪਾ ਕੇ ਲੁਕਣ ਦੀ ਫਿਰਾਕ ਵਿੱਚ ਸਨ। ਜਿਸ ਦੋਰਾਨ ਫਰੀਦਕੋਟ ਪੁਲਿਸ ਦੀ ਮੁਸਤੈਦ ਕਾਰਵਾਈ ਨਾਲ ਇਹਨਾ ਨੂੰ ਚੋਰੀ ਦੇ ਸਮਾਨ ਸਮੇਤ ਜਹਾਜ ਗਰਾਊਡ, ਫਰੀਦਕੋਟ ਪਾਸੋ ਗ੍ਰਿਫਤਾਰ ਕੀਤਾ ਗਿਆ। ਇਥੇ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਕਰੀਬ 01 ਮਹੀਨੇ ਦੌਰਾਨ ਇਸ ਗਿਰੋਹ ਨੂੰ ਕਾਬੂ ਕਰਨ ਲਈ ਕਈ ਰੇਡ ਵੀ ਕੀਤੀਆਂ ਗਈਆ ਸਨ। ਇਸ ਸਬੰਧੀ ਮੁਕੱਦਮਾ ਨੰਬਰ 276 ਮਿਤੀ 24.06.2025 ਅਧੀਨ ਧਾਰਾ 331(4), 305, 317(2) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ ਦਰਜ ਕੀਤਾ ਗਿਆ ਹੈ। ਐਸ.ਐਸ.ਪੀ ਫਰੀਦੋਕਟ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਜਿੱਥੇ ਫਰੀਦਕੋਟ ਪੁਲਿਸ ਦੀ ਇਸ ਤੇਜ ਅਤੇ ਤੁਰੰਤ ਕਾਰਵਾਈ ਨਾਲ ਇੱਕ ਵੱਡੇ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ, ਇਸ ਦੇ ਨਾਲ ਹੀ ਸ਼ਹਿਰ ਅੰਦਰ ਵਪਾਰੀ ਵਰਗ ਵੱਲੋ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਵਾਈ ਤੇ ਪੂਰੀ ਸੰਤੁਸ਼ਟੀ ਜਾਹਿਰ ਕੀਤੀ। ਉਹਨਾ ਕਿਹਾ ਕਿ ਉਹਨਾ ਨੂੰ ਫਰੀਦਕੋਟ ਪੁਲਿਸ ਵੱਲੋ ਸ਼ਹਿਰ ਅੰਦਰ ਇੱਕ ਸੁਰੱਖਿਅਤ ਮਾਹੋਲ ਸਿਰਜਿਆ ਗਿਆ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ। ਅਸੀ ਸਮੂਹ ਵਪਾਰੀ ਵਰਗ ਨੂੰ ਦੁਕਾਨਾ ਪਰ ਸੀ.ਸੀ.ਟੀ.ਵੀ. ਕੈਮਰੇ ਅਤੇ ਚੌਕੀਦਾਰ ਤਾਇਨਾਤ ਕਰਨ ਦੀ ਅਪੀਲ ਕਰਦੇ ਹਾ।