ਮੁਲਜ਼ਮਾਂ ਪਾਸੋਂ 1 ਪਿਸਟਲ 9 ਐਮ.ਐਮ. ਸਮੇਤ ਮੈਗਜੀਨ ਅਤੇ ਜਿੰਦਾ ਰੌਂਦ ਬਰਾਮਦ : ਐਸ.ਐਸ.ਪੀ.
ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ ਪਹਿਲਾਂ ਹੀ ਸੰਗੀਨ ਧਾਰਾਵਾਂ ਤਹਿਤ ਪਹਿਲਾ 5 ਮੁਕੱਦਮੇ ਦਰਜ

ਫਰੀਦਕੋਟ, 15 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਐਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 02 ਦੋਸ਼ੀਆ ਨੂੰ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅਵਤਾਰ ਸਿੰਘ ਡੀ.ਐਸ.ਪੀ. (ਡੀ) ਫਰੀਦਕੋਟ ਵੱਲੋਂ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਹੋਏ ਦੋਸ਼ੀਆ ਦੀ ਪਹਿਚਾਣ ਕਰਨ ਕੁਮਾਰ ਉਰਫ ਨੈਸੀ ਪੁੱਤਰ ਵਿਜੈ ਕੁਮਾਰ, ਗਲੀ ਨੰ 02 ਖੱਬੇ ਬਲਬੀਰ ਬਸਤੀ ਫਰੀਦਕੋਟ ਅਤੇ ਸੁਨੀਲ ਕੁਮਾਰ ਉਰਫ ਬੰਟੀ ਪੁੱਤਰ ਵਿਨੋਦ ਕੁਮਾਰ ਪੁੱਤਰ ਰਾਮਜੀ ਦਾਸ ਵਾਸੀ ਗਲੀ ਨੰ 02 ਖੱਬੇ ਬਲਬੀਰ ਬਸਤੀ ਹਾਲ ਟੀਚਰ ਕਲੋਨੀ ਗਲੀ ਨੰਬਰ 05 ਫਰੀਦਕੋਟ ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਪਾਸੋ 01 ਭੂਰੇ ਰੰਗ ਦਾ ਪਿਸਟਲ 9 ਐਮ.ਐਮ, ਸਮੇਤ ਮੈਗਜੀਨ ਸਮੇਤ 01 ਰੋਦ ਜਿੰਦਾ ਅਤੇ 02 ਖੋਲ ਬਰਾਮਦ ਹੋਏ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਸ:ਥ: ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਨਜਦੀਕ ਗਡਾਊਣ ਵੀਰੇਵਾਲਾ ਰੋਡ ਫਰੀਦਕੋਟ ਮੋਜੂਦ ਸੀ ਤਾ ਮੁੱਸਮੀਆਨ ਉਕਤਾਨ ਐਕਵਿਟਾ ਪਰ ਖੜੇ ਦਿਖਾਈ ਦਿੱਤੇ ਜਿੰਨਾ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਗਿਆ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਉਕਤਾਨ ਪਾਸੋ 01 ਭੂਰੇ ਰੰਗ ਦਾ ਪਿਸਟਲ 09 ਐਮ.ਐਮ, ਸਮੇਤ ਮੈਗਜੀਨ 01 ਰੋਦ ਜਿੰਦਾ ਅਤੇ 02 ਖੋਲ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 467 ਮਿਤੀ 13-11-25 ਅਧੀਨ ਧਾਰਾ 25(6)/25(7)/54/59 ਅਸਲਾ ਐਕਟ ਥਾਣਾ ਸਿਟੀ ਫਰੀਦਕੋਟ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਅਵਤਾਰ ਸਿੰਘ ਡੀ.ਐਸ.ਪੀ. (ਡੀ) ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਫਰੀਦਕੋਟ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।
ਮੁਕੱਦਮਾ ਨੰਬਰ 467 ਮਿਤੀ 13-11-25 ਅਧੀਨ ਧਾਰਾ 25(6)/25(7)/54/59 ਅਸਲਾ ਐਕਟ ਥਾਣਾ ਸਿਟੀ ਫਰੀਦਕੋਟ।
ਗ੍ਰਿਫਤਾਰ ਦੋਸ਼ੀ 1. ਕਰਨ ਕੁਮਾਰ ਉਰਫ ਨੈਸੀ ਪੁੱਤਰ ਵਿਜੈ ਕੁਮਾਰ ਪੁੱਤਰ ਰਾਮਜੀ ਦਾਸ ਵਾਸੀ ਗਲੀ ਨੰ 02 ਖੱਬੇ ਬਲਬੀਰ ਬਸਤੀ ਫਰੀਦਕੋਟ।
2. ਸੁਨੀਲ ਕੁਮਾਰ ਉਰਫ ਬੰਟੀ ਪੁੱਤਰ ਵਿਨੋਦ ਕੁਮਾਰ ਪੁੱਤਰ ਰਾਮਜੀ ਦਾਸ ਵਾਸੀ ਗਲੀ ਨੰ 02 ਖੱਬੇ ਬਲਬੀਰ ਬਸਤੀ ਹਾਲ ਟੀਚਰ ਕਲੋਨੀ ਗਲੀ ਨੰ 05 ਫਰੀਦਕੋਟ।
ਬਰਾਮਦਗੀ 01 ਪਿਸਟਲ 09 ਐਮ.ਐਮ, ਸਮੇਤ ਮੈਗਜੀਨ ਸਮੇਤ 01 ਰੋਦ ਜਿੰਦਾ ਅਤੇ 02 ਖੋਲ
ਗ੍ਰਿਫਤਾਰ ਦੋਸ਼ੀਆ ਖਿਲਾਫ਼ ਪਹਿਲਾ ਦਰਜ ਮੁਕੱਦਮੇ।
1) ਕਰਨ ਕੁਮਾਰ ਉਰਫ ਨੈਸੀ ਪੁੱਤਰ ਵਿਜੈ ਕੁਮਾਰ ਪੁੱਤਰ ਰਾਮਜੀ ਦਾਸ ਵਾਸੀ ਗਲੀ ਨੰ 02 ਖੱਬੇ ਬਲਬੀਰ ਬਸਤੀ ਫਰੀਦਕੋਟ।
1) ਮੁੱਕਦਮਾ ਨੰਬਰ 258 ਮਿਤੀ 29/08/2021 ਅ/ਧ 308/ 323/341/148/149 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ।
2) ਮੁੱਕਦਮਾ ਨੰਬਰ 140 ਮਿਤੀ 25.04.2022 ਅ/ਧ 306 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ।
3) ਮੁੱਕਦਮਾ ਨੰਬਰ 73 ਮਿਤੀ 26/04/2022 ਅ/ਧ 25ਏ/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ।
4) ਮੁੱਕਦਮਾ ਨੰਬਰ 180 ਮਿਤੀ 25/05/2022 ਅ/ਧ 42/52ਏ ਜੇਲ ਐਕਟ ਥਾਣਾ ਸਿਟੀ ਫਰੀਦਕੋਟ।
2 ਸੁਨੀਲ ਕੁਮਾਰ ਉਰਫ ਬੰਟੀ ਪੁੱਤਰ ਵਿਨੋਦ ਕੁਮਾਰ ਪੁੱਤਰ ਰਾਮਜੀ ਦਾਸ ਵਾਸੀ ਗਲੀ ਨੰ 02 ਖੱਬੇ ਬਲਬੀਰ ਬਸਤੀ ਹਾਲ ਟੀਚਰ ਕਲੋਨੀ ਗਲੀ ਨੰ 05 ਫਰੀਦਕੋਟ।
1) ਮੁੱਕਦਮਾ ਨੰਬਰ 84 ਮਿਤੀ 14/04/2019 ਅ/ਧ 22/61/85 ਐਨ:ਡੀ:ਪੀ:ਐਸ ਐਕਟ ਥਾਣਾ ਸਿਟੀ ਫਰੀਦਕੋਟ।
